ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਿਤ ਸ਼ਾਹ ਨੇ ਬਿੱਟੂ ਨਾਲ ਨਿਭਾਈ ਯਾਰੀ

08:07 AM Jun 11, 2024 IST

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਜੂਨ
ਲੁਧਿਆਣਾ ਲੋਕ ਸਭਾ ਹਲਕਾ ਤੋਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੇ ਆਪਣੇ ਵਿਰੋਧੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਖ਼ਤ ਟੱਕਰ ਦਿੱਤੀ ਅਤੇ ਸਿਰਫ਼ 20,000 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਰਵਨੀਤ ਬਿੱਟੂ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਉਣ ਅਤੇ ਜਿਤਾਉਣ ਲਈ ਭਾਜਪਾ ਦੇ ਦਿੱਗਜ ਆਗੂਆਂ ਨੇ ਵੀ ਕੋਈ ਕਸਰ ਬਾਕੀ ਨਾ ਛੱਡੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਸਣੇ ਹੋਰ ਆਗੂਆਂ ਨੇ ਲੁਧਿਆਣਾ ਪਹੁੰਚ ਕੇ ਬਿੱਟੂੁ ਲਈ ਚੋਣ ਪ੍ਰਚਾਰ ਕੀਤਾ। ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਪੁੱਜੇ ਅਮਿਤ ਸ਼ਾਹ ਨੇ ਵੱਡੀ ਰੈਲੀ ਦੌਰਾਨ ਮੰਚ ਤੋਂ ਐਲਾਨ ਕੀਤਾ ਸੀ ਕਿ ਰਵਨੀਤ ਬਿੱਟੂ ਉਸ ਦਾ ਦੋਸਤ ਹੈ ਅਤੇ ਹਲਕੇ ਦੇ ਲੋਕ ਉਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਅਤੇ ਉਹ ਵਾਅਦਾ ਕਰਦੇ ਹਨ ਕਿ ਉਸ ਨੂੰ ਹੋਰ ਵੱਡਾ ਆਦਮੀ ਬਣਾਉਣਗੇ। ਬੇਸ਼ੱਕ ਰਵਨੀਤ ਬਿੱਟੂ ਚੋਣ ਹਾਰ ਗਏ ਅਤੇ ਉਸ ਤੋਂ ਬਾਅਦ ਪਰਿਵਾਰ ਤੇ ਉਨ੍ਹਾਂ ਦੇ ਸਮਰਥਕਾਂ ’ਚ ਨਾਮੋਸ਼ੀ ਸੀ ਪਰ ਭਾਜਪਾ ਦੇ ਦਿੱਗਜ਼ ਆਗੂ ਅਮਿਤ ਸ਼ਾਹ ਨੇ ਬਿੱਟੂ ਨਾਲ ਕੀਤਾ ਵਾਅਦਾ ਪੂਰਾ ਕੀਤਾ ਅਤੇ ਉਸ ਦਾ ਨਾਮ ਪਹਿਲੀ ਸੂਚੀ ਵਿੱਚ ਹੀ ਦਰਜ ਕਰ ਕੇ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ। ਅੱਜ ਲੋਕਾਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਅਮਿਤ ਸ਼ਾਹ ਨੇ ਬਿੱਟੂ ਨਾਲ ਕੀਤਾ ਵਾਅਦਾ ਤੇ ਯਾਰੀ ਨਿਭਾ ਦਿੱਤੀ ਅਤੇ ਨਾਲ ਇਹ ਵੀ ਸੰਕੇਤ ਦੇ ਦਿੱਤਾ ਕਿ ਭਾਜਪਾ ਪੰਜਾਬ ਵਿਚ ਆਪਣੇ ਪੂਰੀ ਤਰ੍ਹਾਂ ਪੈਰ ਜਮਾਉਣ ਲਈ ਗੰਭੀਰ ਹੈ ਤੇ ਉਸ ਨੇ ਇਸ ਸੂਬੇ ਤੋਂ ਰਵਨੀਤ ਸਿੰਘ ਬਿੱਟੂ ਵਰਗਾ ਕੱਦਵਾਰ ਨੇਤਾ ਚੁਣ ਲਿਆ ਹੈ। ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਨ ਨਾਲ ਲੋਕ ਸਭਾ ਹਲਕਾ ਲੁਧਿਆਣਾ ਦੇ ਲੋਕਾਂ, ਖਾਸ ਕਰ ਉਦਯੋਗਪਤੀਆਂ ਵਿਚ ਖੁਸ਼ੀ ਦੀ ਲਹਿਰ ਹੈ ਕਿ ਹੁਣ ਹਲਕੇ ਦੀ ਕਾਇਆ-ਕਲਪ ਜ਼ਰੂਰ ਹੋਵੇਗੀ ਪਰ ਉੱਥੇ ਹੀ ਪੰਜਾਬ ਦੇ ਕਈ ਭਾਜਪਾ ਆਗੂ ਵੀ ਅਚੰਭੇ ਵਿਚ ਹਨ, ਜਿਨ੍ਹਾਂ ’ਚ ਕਾਂਗਰਸ ਛੱਡ ਕੇ ਆਏ ਤੇ ਟਕਸਾਲੀ ਭਾਜਪਾ ਆਗੂ ਵੀ ਸ਼ਾਮਲ ਹਨ ਕਿ ਭਾਜਪਾ ਹਾਈਕਮਾਂਡ ਨੇ ਇਹ ਕੀ ਸਿਆਸੀ ਪੱਤਾ ਖੇਡਿਆ ਕਿ ਸੂਬੇ ਦੇ 13 ਹਾਰ ਚੁੱਕੇ ਭਾਜਪਾ ਆਗੂਆਂ ’ਚੋਂ ਕੇਵਲ ਰਵਨੀਤ ਸਿੰਘ ਬਿੱਟੂ ਨੂੰ ਅਹੁਦੇ ਲਈ ਚੁਣਿਆ।

Advertisement

Advertisement
Advertisement