ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਡੀਓ ਦੀ ਦਮਦਾਰ ਆਵਾਜ਼ ਅਮੀਨ ਸਯਾਨੀ ਦਾ ਦੇਹਾਂਤ

07:55 AM Feb 22, 2024 IST

ਮੁੰਬਈ, 21 ਫਰਵਰੀ
ਆਪਣੀ ਦਮਦਾਰ ਆਵਾਜ਼ ਅਤੇ ਹਰ ਹਫ਼ਤੇ ਬਿਨਾਕਾ ਗੀਤਮਾਲਾ ਰਾਹੀਂ ਲੱਖਾਂ ਸਰੋਤਿਆਂ ਨੂੰ ਕੀਲਣ ਵਾਲੇ ਰੇਡੀਓ ਪੇਸ਼ਕਾਰ ਅਮੀਨ ਸਯਾਨੀ (91) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਬੇਟੇ ਰਾਜਿਲ ਨੇ ਦੱਸਿਆ ਕਿ ਅਮੀਨ ਸਯਾਨੀ ਨੂੰ ਮੰਗਲਵਾਰ ਰਾਤ ਦਿਲ ਦਾ ਦੌਰਾ ਪਿਆ ਸੀ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ ਵੀਰਵਾਰ ਨੂੰ ਹੋਵੇਗਾ। ਉਨ੍ਹਾਂ ਦੇ ਦੇਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਅਤੇ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅਫ਼ਸੋਸ ਪ੍ਰਗਟ ਕੀਤਾ ਹੈ।
ਰੇਡੀਓ ਸੁਣਨ ਦਾ ਸ਼ੌਕ ਰੱਖਣ ਵਾਲੇ ਲੋਕਾਂ ਦੇ ਕੰਨਾਂ ’ਚ ਅੱਜ ਵੀ ਸਯਾਨੀ ਦੀ ਆਵਾਜ਼ ‘ਨਮਸਕਾਰ ਬਹਿਨੋ ਔਰ ਭਾਈਓ, ਮੈਂ ਆਪਕਾ ਦੋਸਤ ਅਮੀਨ ਸਯਾਨੀ ਬੋਲ ਰਹਾ ਹੂੰ’ ਗੂੰਜਦੀ ਹੈ। ਉਹ 1952 ਤੋਂ 1988 ਤੱਕ ਰੇਡੀਓ ਸੀਲੋਨ ਨਾਲ ਜੁੜੇ ਰਹੇ ਸਨ। ਮੁੰਬਈ ’ਚ 21 ਦਸੰਬਰ, 1932 ’ਚ ਜਨਮੇ ਸਯਾਨੀ ਨੇ ਆਪਣੇ 42 ਸਾਲਾਂ ਦੇ ਕਾਰਜਕਾਲ ’ਚ 50 ਹਜ਼ਾਰ ਤੋਂ ਵੱਧ ਪ੍ਰੋਗਰਾਮ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਚਾਅ ਸੀ ਅਤੇ ਸਿਰਫ਼ 13 ਸਾਲਾਂ ਦੀ ਉਮਰ ’ਚ ਹੀ ਉਨ੍ਹਾਂ ਆਪਣੀ ਮਾਂ ਦੀ ਮੈਗਜ਼ੀਨ ‘ਰਹਬਿਰ’ ਲਈ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ ਅੰਗਰੇਜ਼ੀ ਜ਼ੁਬਾਨ ਦੇ ਵੀ ਮਾਹਿਰ ਪੇਸ਼ਕਾਰ ਬਣ ਗਏ ਸਨ ਅਤੇ ਆਕਾਸ਼ਵਾਣੀ ਮੁੰਬਈ ਦੀ ਅੰਗਰੇਜ਼ੀ ਸੇਵਾ ’ਚ ਬੱਚਿਆਂ ਦੇ ਪ੍ਰੋਗਰਾਮਾਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਆਕਾਸ਼ਵਾਣੀ ਦੀ ਹਿੰਦੀ ਸੇਵਾ ਲਈ ਆਡੀਸ਼ਨ ਦਿੱਤਾ ਸੀ ਪਰ ਆਵਾਜ਼ ’ਚ ਗੁਜਰਾਤੀ ਲਹਿਜ਼ਾ ਹੋਣ ਕਾਰਨ ਉਨ੍ਹਾਂ ਦੀ ਚੋਣ ਨਹੀਂ ਹੋ ਸਕੀ ਸੀ। ਜਦੋਂ ਤਤਕਾਲੀ ਸੂਚਨਾ ਤੇ ਪ੍ਰਸਾਰਣ ਮੰਤਰੀ ਬੀ ਵੀ ਕੇਸਕਰ ਨੇ ਆਕਾਸ਼ਵਾਣੀ ਤੋਂ ਹਿੰਦੀ ਫਿਲਮਾਂ ਦੇ ਗੀਤਾਂ ਦੇ ਪ੍ਰਸਾਰਣ ’ਤੇ ਪਾਬੰਦੀ ਲਗਾ ਦਿੱਤੀ ਤਾਂ ਰੇਡੀਓ ਸੀਲੋਨ ਮਸ਼ਹੂਰ ਹੋ ਗਿਆ। ਸਯਾਨੀ ਨੂੰ ਦਸੰਬਰ 1952 ’ਚ ਰੇਡੀਓ ਸੀਲੋਨ ’ਤੇ ਬਿਨਾਕਾ ਗੀਤਮਾਲਾ ਪੇਸ਼ ਕਰਨ ਦਾ ਮੌਕਾ ਮਿਲਿਆ ਤੇ ਫਿਰ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। -ਪੀਟੀਆਈ

Advertisement

Advertisement
Advertisement