ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਰਤਾਨੀਆ ’ਚ ਹਿੰਸਾ ਦਰਮਿਆਨ ਭਾਰਤੀ ਮਿਸ਼ਨ ਵੱਲੋਂ ਸੁਰੱਖਿਆ ਸਬੰਧੀ ਸੇਧਾਂ ਜਾਰੀ

07:10 AM Aug 07, 2024 IST

ਲੰਡਨ, 6 ਅਗਸਤ
ਪਿਛਲੇ ਹਫ਼ਤੇ ਤੋਂ ਬਰਤਾਨੀਆ ’ਚ ਪਰਵਾਸੀਆਂ ਅਤੇ ਮੁਲਕ ’ਚ ਪਨਾਹ ਲੈਣ ਵਾਲੇ ਲੋਕਾਂ ’ਤੇ ਹਮਲਿਆਂ ਦਰਮਿਆਨ ਭਾਰਤੀ ਹਾਈ ਕਮਿਸ਼ਨ ਨੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਦੀਆਂ ਸੇਧਾਂ (ਐਡਵਾਇਜ਼ਰੀ) ਜਾਰੀ ਕੀਤੀਆਂ ਹਨ। ਭਾਰਤੀ ਮਿਸ਼ਨ ਦੇ ਸੋਸ਼ਲ ਮੀਡੀਆ ਚੈਨਲਾਂ ’ਤੇ ਪੋਸਟ ਕੀਤੀਆਂ ਗਈਆਂ ਸੇਧਾਂ ਮੁਤਾਬਕ ਜੇ ਕਿਸੇ ਨੂੰ ਫੌਰੀ ਸਹਾਇਤਾ ਦੀ ਲੋੜ ਹੈ ਤਾਂ ਉਹ ਮਿਸ਼ਨ ਨਾਲ ਸੰਪਰਕ ਕਰ ਸਕਦਾ ਹੈ। ਸੰਪਰਕ ਲਈ ਐਲਡਵਿਚ (ਲੰਡਨ) ’ਚ ਇੰਡੀਆ ਹਾਊਸ ਦਾ ਫੋਨ ਨੰਬਰ 44-2078369147 ਅਤੇ ਈਮੇਲ inf.london@mea.gov.in ਦਿੱਤੇ ਗਏ ਹਨ। ਭਾਰਤੀ ਮਿਸ਼ਨ ਨੇ ਸੁਨੇਹੇ ’ਚ ਕਿਹਾ, ‘‘ਭਾਰਤੀ ਮੁਸਾਫ਼ਰ ਬਰਤਾਨੀਆ ਦੇ ਕੁਝ ਹਿੱਸਿਆਂ ’ਚ ਚੱਲ ਰਹੀ ਅਸ਼ਾਂਤੀ ਤੋਂ ਜਾਣੂ ਹੋਣਗੇ। ਲੰਡਨ ’ਚ ਭਾਰਤੀ ਹਾਈ ਕਮਿਸ਼ਨ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ। ਭਾਰਤ ਤੋਂ ਇਥੇ ਆਉਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਫ਼ਰ ਦੌਰਾਨ ਪੂਰੇ ਚੌਕਸ ਅਤੇ ਚੇਤੰਨ ਰਹਿਣ।’’ ਉਧਰ ਬਰਮਿੰਘਮ ਅਤੇ ਪਲਾਈਮਾਊਥ ’ਚ ਵੀ ਦੰਗੇ ਫੈਲ ਗਏ ਹਨ। ਨਾਰਦਰਨ ਆਇਰਲੈਂਡ ਦੇ ਬੇਲਫਾਸਟ ’ਚ ਸ਼ੱਕੀ ਨਫ਼ਰਤੀ ਹਮਲੇ ’ਚ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ

Advertisement

Advertisement