For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਦੀ ਪਰਵਾਸ ਪ੍ਰਣਾਲੀ ਨੂੰ ਦਰੁਸਤ ਕਰਨ ਦੀ ਲੋੜ: ਕਮਲਾ ਹੈਰਿਸ

07:30 AM Oct 18, 2024 IST
ਅਮਰੀਕਾ ਦੀ ਪਰਵਾਸ ਪ੍ਰਣਾਲੀ ਨੂੰ ਦਰੁਸਤ ਕਰਨ ਦੀ ਲੋੜ  ਕਮਲਾ ਹੈਰਿਸ
Advertisement

ਵਾਸ਼ਿੰਗਟਨ, 17 ਅਕਤੂਬਰ
ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ’ਚ ਇੱਕ ਟੁੱਟੀ-ਭੱਜੀ ਇਮੀਗਰੇਸ਼ਨ ਪ੍ਰਣਾਲੀ ਹੈ ਜਿਸ ਨੂੰ ਦਰੁਸਤ ਕਰਨ ਦੀ ਲੋੜ ਹੈ। ਇਹ ਗੱਲ ਉਨ੍ਹਾਂ ਫੌਕਸ ਨਿਊਜ਼ ਦੇ ਐਂਕਰ ਬ੍ਰੇਟ ਬਾਇਰ ਨਾਲ ਇੱਕ ਇੰਟਰਵਿਊ ਦੌਰਾਨ ਕਹੀ। ਬਾਇਰ ਨੇ ਵਾਰ-ਵਾਰ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਤੋਂ ਗ਼ੈਰਕਾਨੂੰਨੀ ਪਰਵਾਸ, ਲਿੰਗ ਤਬਦੀਲ ਕਰਾਉਣ ਵਾਲੀ ਸਰਜਰੀ ਲਈ ਟੈਕਸ ਭਰਨ ਵਾਲਿਆਂ ਦੀ ਹਮਾਇਤ ਅਤੇ ਹੋਰ ਖੇਤਰਾਂ ਬਾਰੇ ਸਵਾਲ ਪੁੱਛੇ ਜੋ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਨਾਲ ਨੇੜਿਓਂ ਜੁੜੇ ਹੋਏ ਸਨ। ਚੋਣਾਂ ਤੋਂ 20 ਦਿਨ ਪਹਿਲਾਂ ਹੈਰਿਸ ਨੇ ਇਮੀਗਰੇਸ਼ਨ ਤੇ ਅਰਥਚਾਰੇ ਬਾਰੇ ਆਪਣੇ ਰਿਕਾਰਡ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਇਹ ਪੁੱਛੇ ਜਾਣ ’ਤੇ ਕਿ ਬਾਇਡਨ-ਹੈਰਿਸ ਪ੍ਰਸ਼ਾਸਨ ਤਹਿਤ ਕਿੰਨੇ ਬਿਨਾਂ ਦਸਤਾਵੇਜ਼ੀ ਪਰਵਾਸੀ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋ ਚੁੱਕੇ ਹਨ, ’ਤੇ ਹੈਰਿਸ ਨੇ ਕੋਈ ਅੰਕੜੇ ਨਹੀਂ ਦੱਸੇ। ਹੈਰਿਸ ਨੇ ਕਿਹਾ, ‘ਮੁੱਖ ਨੁਕਤਾ ਇਹ ਹੈ ਕਿ ਇਮੀਗਰੇਸ਼ਨ ਸਿਸਟਮ ਟੁੱਟ-ਭੱਜ ਚੁੱਕਾ ਹੈ ਤੇ ਇਸ ਦੀ ਮੁਰੰਮਤ ਦੀ ਲੋੜ ਹੈ।’ ਉਨ੍ਹਾਂ ਕਿਹਾ, ‘ਸਾਡੇ ਪ੍ਰਸ਼ਾਸਨ ਦੀ ਸ਼ੁਰੂਆਤ ’ਚ ਵਿਹਾਰਕ ਤੌਰ ’ਤੇ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਅੰਦਰ ਪਹਿਲਾ ਬਿੱਲ ਸਾਡੀ ਪਰਵਾਸ ਪ੍ਰਣਾਲੀ ਨੂੰ ਦੁਰੱਸਤ ਕਰਨ ਸਬੰਧੀ ਸੀ।’ -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement