ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ ਦੇ ਦੋਹਰੇ ਮਿਆਰ

07:43 AM Sep 23, 2023 IST

ਖਾਲਿਸਤਾਨ ਪੱਖੀ ਖਾੜਕੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਦਾ ਹੱਥ ਹੋਣ ਦੇ ਦੋਸ਼ਾਂ ਦੀ ਕੈਨੇਡਾ ਵੱਲੋਂ ਜਾਂਚ ਕੀਤੇ ਜਾਣ ਦੀ ਹਮਾਇਤ ਕਰਦਿਆਂ ਅਮਰੀਕਾ ਨੇ ਕਿਹਾ ਹੈ ਕਿ ਅਜਿਹੀਆਂ ਕਾਰਵਾਈਆਂ ਦੇ ਮਾਮਲੇ ਵਿਚ ਕਿਸੇ ਮੁਲਕ ਨੂੰ ਕੋਈ ‘ਵਿਸ਼ੇਸ਼ ਛੋਟ’ ਨਹੀਂ ਦਿੱਤੀ ਜਾ ਸਕਦੀ। ਅਮਰੀਕਾ – ਜੋ ਆਪਣੇ ਆਪ ਵਿਚ ਆਲਮੀ ਪੁਲਸੀਆ ਬਣਦਾ ਹੈ – ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਅਨੁਸਾਰ ‘ਅਸੀਂ ਆਪਣੇ ਬੁਨਿਆਦੀ ਅਸੂਲਾਂ ਉਤੇ ਖੜ੍ਹੇ ਹਾਂ ਅਤੇ ਕੈਨੇਡਾ ਵਰਗੇ ਆਪਣੇ ਭਾਈਵਾਲਾਂ ਨਾਲ ਕਰੀਬੀ ਸਲਾਹ-ਮਸ਼ਵਰਾ ਕਰਾਂਗੇ ਜਦੋਂ ਉਹ ਆਪਣੀ ਕਾਨੂੰਨ ਲਾਗੂ ਕਰਨ ਵਾਲੀ ਤੇ ਸਫ਼ਾਰਤੀ ਪ੍ਰਕਿਰਿਆ ਨੂੰ ਅਮਲ ਵਿਚ ਲਿਆ ਰਹੇ ਹਨ’ ਪਰ ਕੀ ਭਾਰਤ ਨੇ ਅਜਿਹੀ ਕੋਈ ਵਿਸ਼ੇਸ਼ ਜਾਂ ਹੋਰ ਤਰ੍ਹਾਂ ਦੀ ਛੋਟ ਮੰਗੀ ਹੈ? ਯਕੀਨਨ ਨਹੀਂ। ਭਾਰਤ ਨੇ ਨਾ ਸਿਰਫ਼ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕੇ’ ਅਤੇ ‘ਪ੍ਰੇਰਿਤ’ ਕਰਾਰ ਦੇ ਕੇ ਰੱਦ ਕਰ ਦਿੱਤਾ ਸਗੋਂ ਇਹ ਵੀ ਕਿਹਾ ਹੈ ਕਿ ਕੈਨੇਡਾ ਨੂੰ ਜਾਂਚ ਬਾਰੇ ਜਾਣਕਾਰੀ ਭਾਰਤ ਨਾਲ ਸਾਂਝੀ ਕਰਨੀ ਚਾਹੀਦੀ ਹੈ। ਇਥੇ ਵੱਡਾ ਸਵਾਲ ਇਹ ਹੈ ਕਿ ਕੀ ਅਮਰੀਕਾ ਕੋਲ ਅਜਿਹਾ ਕੋਈ ਇਖ਼ਲਾਕੀ ਅਖ਼ਤਿਆਰ ਹੈ ਕਿ ਉਹ ਦੂਸਰੇ ਦੇਸ਼ਾਂ ਨੂੰ ਅਜਿਹੇ ਉਪਦੇਸ਼ ਦੇ ਸਕੇ, ਖ਼ਾਸ ਕਰ ਕੇ ਜਦੋਂ ਉਸ ਦਾ ਆਪਣਾ ਇਤਿਹਾਸ ਵਿਦੇਸ਼ੀ ਧਰਤੀਆਂ ਉਤੇ ਵਿਵਾਦਪੂਰਨ ਕਾਰਵਾਈਆਂ ਨਾਲ ਭਰਿਆ ਹੋਇਆ ਹੈ।
ਇਹ ਹੈਰਾਨੀਜਨਕ ਇਤਫ਼ਾਕ ਹੀ ਹੈ ਕਿ ਅਮਰੀਕਾ ਦਾ ਇਹ ਅਖੌਤੀ ਨੈਤਿਕ ਪ੍ਰਗਟਾਵਾ ਚਿਲੀ ਵਿਚ ਹੋਏ ਫ਼ੌਜੀ ਰਾਜ-ਪਲਟੇ ਦੀ 50ਵੀਂ ਵਰ੍ਹੇਗੰਢ ਦੇ ਕੁਝ ਦਿਨਾਂ ਬਾਅਦ ਆਇਆ ਹੈ। ਉਦੋਂ ਨਿਕਸਨ-ਕਿਸਿੰਜਰ ਜੋੜੀ ਨੇ ਚਿਲੀ ਦੀਆਂ ਹਥਿਆਰਬੰਦ ਫ਼ੌਜਾਂ ਦੀ ਮਦਦ ਕੀਤੀ ਸੀ ਜਿਨ੍ਹਾਂ ਨੇ ਇਸ ਸਦਕਾ ਰਾਸ਼ਟਰਪਤੀ ਸਾਲਵਾਡੋਰ ਅਲੈਂਡੇ ਦੀ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਉਲਟਾ ਦਿੱਤਾ ਅਤੇ ਇਸ ਨਾਲ ਜਨਰਲ ਪਿਨੋਸ਼ੇ ਦੀ ਲਹੂ-ਭਿੱਜੀ 17 ਸਾਲ ਲੰਮੀ ਤਾਨਾਸ਼ਾਹੀ ਦਾ ਆਗ਼ਾਜ਼ ਹੋਇਆ ਸੀ। ਪਿਨੋਸ਼ੇ ਦੀ ਹਕੂਮਤ ਦੌਰਾਨ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਗਿਆ, ਤਸੀਹੇ ਦਿੱਤੇ ਗਏ ਜਾਂ ਜੇਲ੍ਹਾਂ ਵਿਚ ਸੁੱਟਿਆ ਗਿਆ। ਹਮੇਸ਼ਾ ਵਾਂਗ ਆਪਣੇ ਆਪ ਨੂੰ ਚੰਗਾ ਦਿਖਾਉਣ ਲਈ ਅਮਰੀਕਾ ਨੇ ਹਾਲ ਹੀ ਵਿਚ ‘ਸਾਡੇ ਆਪਣੇ ਮੁਲਕਾਂ (ਅਮਰੀਕਾ ਤੇ ਚਿਲੀ) ਅਤੇ ਸਾਰੀ ਦੁਨੀਆ ਵਿਚ ਲੋਕਤੰਤਰ ਅਤੇ ਮਨੁੱਖੀ ਹੱਕਾਂ ਨੂੰ ਹੁਲਾਰਾ ਦੇਣ’ ਦੀ ਜ਼ਾਹਰਾ ਕੋਸ਼ਿਸ਼ ਤਹਿਤ 1973 ਦੇ ਦਸਤਾਵੇਜ਼ਾਂ ਦੀ ਲੜੀ ਦਾ ਵਰਗੀਕਰਨ ਹਟਾ ਕੇ ਉਨ੍ਹਾਂ ਨੂੰ ਜੱਗ-ਜ਼ਾਹਰ ਕੀਤਾ ਹੈ। ਅਮਰੀਕਾ ਦੀਆਂ ਅਜਿਹੀਆਂ ਕਾਰਵਾਈਆਂ ਦੀ ਫ਼ਹਿਰਿਸਤ ਬਹੁਤ ਲੰਮੀ ਹੈ। ਵੱਖ ਵੱਖ ਦੇਸ਼ਾਂ ਵਿਚ ਹੋਏ ਰਾਜ ਪਲਟਿਆਂ ਅਤੇ ਸਿਆਸੀ ਆਗੂਆਂ ਦੇ ਕਤਲਾਂ ਵਿਚ ਅਮਰੀਕਾ ਦੀ ਭੂਮਿਕਾ ਦਾ ਜ਼ਿਕਰ ਆਉਂਦਾ ਹੈ।
ਅਮਰੀਕਾ ਨੂੰ ਹੁਣ ਦੱਸਣਾ ਚਾਹੀਦਾ ਹੈ ਕਿ ਜਦੋਂ ਇਸ ਨੇ ਉਸਾਮਾ ਬਿਨ-ਲਾਦਿਨ ਉਤੇ ਹਮਲਾ ਕੀਤਾ ਅਤੇ ਪਾਕਿਸਤਾਨ ਦੇ ਐਬਟਾਬਾਦ ਵਿਚ ਦਾਖ਼ਲ ਹੋ ਕੇ ਉਸ ਨੂੰ ਮਾਰ ਮੁਕਾਇਆ ਤਾਂ ਉਦੋਂ ਉਸ ਨੇ ਕਿਹੋ ਜਿਹੀ ‘ਕਾਨੂੰਨ ਲਾਗੂ ਕਰਨ ਵਾਲੀ ਤੇ ਸਫ਼ਾਰਤੀ ਪ੍ਰਕਿਰਿਆ’ ਨੂੰ ਅਮਲ ਵਿਚ ਲਿਆਂਦਾ ਸੀ। ਇਸੇ ਤਰ੍ਹਾਂ ਹਾਲੀਵੁੱਡ ਫਿਲਮਾਂ ਜਿਵੇਂ ਸਟੀਵਨ ਸਪੀਲਬਰਗ ਦੀ 2005 ਵਿਚ ਰਿਲੀਜ਼ ਹੋਈ ਫਿਲਮ ‘ਮਿਊਨਿਖ’ ਵਿਚ ਸਰਜੀਕਲ ਸਟਰਾਈਕਾਂ ਅਤੇ ਗਿਣੇ-ਮਿਥੇ ਕਤਲਾਂ (targeted killings) ਨੂੰ ਵਡਿਆਏ ਜਾਣ ਦੀਆਂ ਕਾਰਵਾਈਆਂ ਵੀ ਸਵਾਲਾਂ ਤੋਂ ਨਹੀਂ ਬਚ ਸਕਦੀਆਂ। ਇਹ ਫਿਲਮ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਵੱਲੋਂ 1972 ਓਲੰਪਿਕਸ ਵਿਚ ਖਿਡਾਰੀਆਂ ਦਾ ਕਤਲੇਆਮ ਕਰਨ ਦੇ ਦੋਸ਼ੀਆਂ ਖ਼ਿਲਾਫ਼ ਕੀਤੇ ਗਏ ਅਪਰੇਸ਼ਨ ਬਾਰੇ ਸੀ ਜਿਸ ਦਾ ਨਾਂ ਇਜ਼ਰਾਇਲੀਆਂ ਨੇ ‘ਰੱਬੀ ਕਹਿਰ (Wrath of God-ਰੈਥ ਔਫ ਗੌਡ)’ ਰੱਖਿਆ ਸੀ। ਆਪਣੇ ਅਜਿਹੇ ਪਿਛੋਕੜ ਦੇ ਬਾਵਜੂਦ ਅਮਰੀਕਾ ਨੇ ਭਾਰਤ ਵੱਲ ਉਂਗਲ ਕਰ ਕੇ ਆਪਣੀ ਤਰਫ਼ਦਾਰੀ ਅਤੇ ਦੋਹਰੇ ਮਿਆਰਾਂ ਦੀ ਨੁਮਾਇਸ਼ ਕੀਤੀ ਹੈ।

Advertisement

Advertisement
Advertisement