American Woman freed from Taliban custody in Afghanistan: ਅਫਗਾਨਿਸਤਾਨ: ਅਮਰੀਕੀ ਔਰਤ ਤਾਲਿਬਾਨ ਦੀ ਹਿਰਾਸਤ ਤੋਂ ਰਿਹਾਅ
10:52 AM Mar 30, 2025 IST
ਵਾਸ਼ਿੰਗਟਨ ਡੀਸੀ, 30 ਮਾਰਚ
ਸੀਐਨਐਨ ਨੇ ਇੱਕ ਸਰੋਤ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਹੈ ਕਿ ਫਰਵਰੀ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਵਲੋਂ ਹਿਰਾਸਤ ਵਿੱਚ ਲਈ ਗਈ ਇੱਕ ਅਮਰੀਕੀ ਔਰਤ ਫੇਈ ਹਾਲ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਸਿਹਤ ਠੀਕ ਹੈ। ਹਾਲ ਨੂੰ ਬਿਨਾਂ ਕਿਸੇ ਇਜਾਜ਼ਤ ਦੇ ਡਰੋਨ ਚਲਾਉਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਇਹ ਪਤਾ ਲੱਗਿਆ ਹੈ ਕਿ ਫੇਈ ਹਾਲ ਨੂੰ ਵੀਰਵਾਰ ਨੂੰ ਅਦਾਲਤ ਦੇ ਹੁਕਮ ਨਾਲ ਰਿਹਾਅ ਕੀਤਾ ਗਿਆ। ਇਸ ਸਮੇਂ ਉਸ ਦੀ ਸੰਯੁਕਤ ਰਾਜ ਲਈ ਵਾਪਸੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਅਫਗਾਨਿਸਤਾਨ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਜ਼ਾਲਮੇ ਖਲੀਲਜ਼ਾਦ ਨੇ ਲਿਖਿਆ, ‘ਅਮਰੀਕੀ ਨਾਗਰਿਕ ਫੇਈ ਹਾਲ ਨੂੰ ਹੁਣੇ ਤਾਲਿਬਾਨ ਵਲੋਂ ਰਿਹਾਅ ਕੀਤਾ ਗਿਆ ਹੈ, ਉਹ ਹੁਣ ਕਾਬੁਲ ਵਿੱਚ ਠੀਕ ਠਾਕ ਹੈ।’
Advertisement
Advertisement