ਅਮਰੀਕੀ ਓਪਨ: ਜੋਕੋਵਿਚ ਯੂਐੱਸ ਓਪਨ ਦੇ ਤੀਜੇ ਗੇੜ ’ਚ ਪੁੱਜਿਆ
07:43 AM Aug 30, 2024 IST
Advertisement
ਨਿਊਯਾਰਕ:
Advertisement
ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਅਮਰੀਕੀ ਓਪਨ ਦੇ ਤੀਜੇ ਗੇੜ ਵਿੱਚ ਪਹੁੰਚ ਗਿਆ, ਜਦੋਂ ਸਰਬੀਆ ਦੇ ਹੀ ਲਾਸਲੋ ਜ਼ੇਰੇ ਨੇ ਤੀਜੇ ਸੈੱਟ ਵਿੱਚ ਜ਼ਖ਼ਮੀ ਹੋਣ ਮਗਰੋਂ ਕੋਰਟ ਛੱਡ ਦਿੱਤਾ। ਉਹ 6-4, 6-4, 2-0 ਨਾਲ ਅੱਗੇ ਸੀ, ਜਦੋਂ ਲਾਸਲੋ ਪਿੱਛੇ ਹਟ ਗਿਆ। ਹੁਣ ਉਸ ਦਾ ਸਾਹਮਣਾ ਸ਼ੁੱਕਰਵਾਰ ਨੂੰ ਅਲੈਕਸੇਈ ਪੋਪਰਿਨ ਨਾਲ ਹੋਵੇਗਾ। ਭਾਰਤ ਦੇ ਡਬਲਜ਼ ਖਿਡਾਰੀਆਂ ਐੱਨ. ਸ੍ਰੀਰਾਮ ਬਾਲਾਜੀ ਅਤੇ ਯੁਕੀ ਭਾਂਬਰੀ ਨੇ ਅਮਰੀਕੀ ਓਪਨ ਪੁਰਸ਼ ਡਬਲਜ਼ ਵਰਗ ਵਿੱਚ ਆਪੋ-ਆਪਣੇ ਜੋੜੀਦਾਰਾਂ ਨਾਲ ਪਹਿਲੇ ਗੇੜ ਦੇ ਮੁਕਾਬਲੇ ਜਿੱਤ ਲਏ ਹਨ। ਅਗਲਾ ਮੁਕਾਬਲਾ ਅਮਰੀਕਾ ਦੇ ਆਸਟਿਨ ਕ੍ਰਾਇਸੇਕ ਅਤੇ ਨੈਦਰਲੈਂਡਜ਼ ਦੇ ਜੀਨ ਜੂਲੀਅਨ ਰੋਜ਼ਰ ਨਾਲ ਹੋਵੇਗਾ। -ਏਪੀ
Advertisement
Advertisement