For the best experience, open
https://m.punjabitribuneonline.com
on your mobile browser.
Advertisement

ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਸਾਰਥਕ ਸਬੰਧ’ ਚਾਹੁੰਦਾ ਹੈ ਅਮਰੀਕਾ

07:07 AM Mar 08, 2024 IST
ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਸਾਰਥਕ ਸਬੰਧ’ ਚਾਹੁੰਦਾ ਹੈ ਅਮਰੀਕਾ
Advertisement

ਵਾਸ਼ਿੰਗਟਨ: ਅਮਰੀਕਾ ਦਾ ਕਹਿਣਾ ਹੈ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ‘ਸਾਰਥਕ ਤੇ ਸ਼ਾਂਤੀਪੂਰਨ ਸਬੰਧ’ ਦੇਖਣਾ ਚਾਹੁੰਦਾ ਹੈ ਪਰ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਗੱਲਬਾਤ ਦਾ ਤਰੀਕਾ, ਦਾਇਰਾ ਅਤੇ ਸਰੂਪ ਦੋਹਾਂ ਗੁਆਂਢੀ ਮੁਲਕਾਂ ਨੇ ਆਪ ਤੈਅ ਕਰਨਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿਲਰ ਨੇ ਇਹ ਟਿੱਪਣੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਦੂਜੀ ਵਾਰ ਅਹੁਦੇ ਦੀ ਸਹੁੰ ਚੁੱਕਣ ’ਤੇ ਦਿੱਤੀ ਗਈ ਵਧਾਈ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੀਤੀ। ਮਿਲਰ ਨੇ ਕਿਹਾ, ‘‘ਨਿਸ਼ਚਿਤ ਤੌਰ ’ਤੇ ਅਸੀਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਵਾਗਤ ਕਰਦੇ ਹਾਂ। ਅਮਰੀਕਾ, ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਮਹੱਤਵ ਦਿੰਦਾ ਹੈ ਅਤੇ ਚਾਹੁੰਦਾ ਹੈ ਕਿ ਇਹ ਸਬੰਧ ਸਾਰਥਕ ਤੇ ਸ਼ਾਂਤੀਪੂਰਨ ਹੋਣ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×