ਅਮਰੀਕਾ: ਭਾਰਤੀ ਵਿਦਿਆਰਥਣ ਦੀ ਮੌਤ 'ਤੇ ਹੱਸਣ ਵਾਲਾ ਪੁਲੀਸ ਅਧਿਕਾਰੀ ਬਰਖ਼ਾਸਤ
11:58 AM Jul 18, 2024 IST
ਨਿਊਯਾਰਕ, 18 ਜੁਲਾਈ
ਅਮਰੀਕਾ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਸੰਵੇਦਨਸ਼ੀਲ ਟਿੱਪਣੀ ਕਰਨ ਅਤੇ ਹੱਸਣ ਵਾਲੇ ਪੁਲੀਸ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਭਾਰਤੀ ਵਿਦਿਆਰਥਣ ਜ੍ਹਾਨਵੀ ਕੰਡੁਲਾ (23) ਨੂੰ ਸੜਕ ਪਾਰ ਕਰਨ ਮੌਕੇ ਪੁਲੀਸ ਦੀ ਕਾਰ ਨੇ ਟੱਕਰ ਮਾਰ ਦਿੱਤੀ ਸੀ। ਉਸ ਦਾ ਕਾਰ ਚਾਲਕ ਕੇਵਿਨ ਡੇਵ ਨਾਂ ਦਾ ਪੁਲੀਸ ਅਧਿਕਾਰੀ ਕਿਸੇ ਕੇਸ ਦੀ ਜਾਂਚ ਲਈ ਤੇਜ਼ੀ ਨਾਲ ਜਾ ਰਿਹਾ ਸੀ। ਟੱਕਰ ਤੋਂ ਬਾਅਦ ਜ੍ਹਾਨਵੀ 100 ਫੁੱਟ ਦੁਰ ਜਾ ਡਿੱਗੀ ਸੀ।
ਸਿਆਟਲ ਪੁਲੀਸ ਵਿਭਾਗ ਵੱਲੋਂ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਟੱਕਰ ਮਾਰਨ ਤੋਂ ਬਾਅਦ ਪੁਲੀਸ ਅਧਿਕਾਰੀ ਨੇ ਅਸੰਵੇਦਨਸ਼ੀਲ ਟਿੱਪਣੀਆਂ ਕੀਤੀਆਂ ਅਤੇ ਚਾਰ ਸਕਿੰਟ ਤੱਕ ਹੱਸਿਆ। ਉਨ੍ਹਾਂ ਕਿਹਾ ਕਿ ਅਧਿਕਾਰੀ ਦੇ ਇਸ ਰਵੱਈਏ ਨੇ ਪੂਰੇ ਪੁਲੀਸ ਵਿਭਾਗ ਅਤੇ ਪੇਸ਼ੇ ਨੂੰ ਸ਼ਰਮਸਾਰ ਕੀਤਾ ਹੈ। ਰਾਹ ਨੇ ਕਿਹਾ ਇਸ ਅਧਿਕਾਰੀ ਨੂੰ ਪੁਲੀਸ ਬਲ ਵਿਚ ਬਣੇ ਰਹਿਣ ਨਾ ਵਿਭਾਗ ਲਈ ਅਪਮਾਨਜਨਕ ਹੋਵੇਗਾ ਇਸ ਲਈ ਉਸਨੂੰ ਬਰਖ਼ਾਸਤ ਕੀਤਾ ਜਾਂਦਾ ਹੈ। -ਪੀਟੀਆਈ
Advertisement
Advertisement