For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ਪਰਵਾਸੀਆਂ ਦੀ ਗ੍ਰਿਫ਼ਤਾਰੀ ਦੀ ਤਜਵੀਜ਼ ਵਾਲੇ ਕਾਨੂੰਨ ’ਤੇ ਮੁੜ ਰੋਕ

07:22 AM Mar 21, 2024 IST
ਅਮਰੀਕਾ  ਪਰਵਾਸੀਆਂ ਦੀ ਗ੍ਰਿਫ਼ਤਾਰੀ ਦੀ ਤਜਵੀਜ਼ ਵਾਲੇ ਕਾਨੂੰਨ ’ਤੇ ਮੁੜ ਰੋਕ
ਅਮਰੀਕਾ ਵਾਲੇ ਪਾਸੇ ਸਰਹੱਦ ਕੋਲ ਕੈਂਪਾਂ ’ਚ ਠਹਿਰੇ ਹੋਏ ਪਰਵਾਸੀ। -ਫੋਟੋ: ਰਾਇਟਰਜ਼
Advertisement

ਮੈਕਐਲੇਨ, 20 ਮਾਰਚ
ਅਮਰੀਕਾ ’ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਸ਼ੱਕੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਟੈਕਸਸ ਦੀ ਯੋਜਨਾ ’ਤੇ ਅੱਜ ਇੱਕ ਵਾਰ ਫਿਰ ਰੋਕ ਲਾ ਦਿੱਤੀ ਗਈ। ਇਸ ਸਬੰਧ ’ਚ ਪਹਿਲਾਂ ਕਾਨੂੰਨ ਲਾਗੂ ਹੋਣ ਦੇ ਕੁਝ ਘੰਟਿਆਂ ਮਗਰੋਂ ਹੀ ਸਰਹੱਦ ’ਤੇ ਬੇਯਕੀਨੀ ਵਾਲੀ ਸਥਿਤੀ ਬਣਨ ਅਤੇ ਮੈਕਸਿਕੋ ਵੱਲੋਂ ਨਾਰਾਜ਼ਗੀ ਪ੍ਰਗਟਾਉਣ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ।
ਪੰਜਵੀਂ ਅਮਰੀਕੀ ਸਰਕਟ ਅਪੀਲੀ ਅਦਾਲਤ ਦੇ ਪੈਨਲ ਨੇ ਮੰਗਲਵਾਰ ਦੇਰ ਰਾਤ ਜਾਰੀ ਇੱਕ ਹੁਕਮ ’ਚ ਕਾਨੂੰਨ ’ਤੇ ਇੱਕ ਵਾਰ ਫਿਰ ਰੋਕ ਲਾ ਦਿੱਤੀ। ਇਸ ਤੋਂ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਨੇ ਇੱਕ ਫ਼ੈਸਲੇ ’ਚ ਟੈਕਸਸ ਸੂਬੇ ਨੂੰ ਸਖਤ ਇਮੀਗਰੇਸ਼ਨ ਕਾਨੂੰਨ ਲਾਗੂ ਕਰਨ ਦੀ ਆਗਿਆ ਦੇ ਦਿੱਤੀ ਸੀ ਜਿਸ ਵਿੱਚ ਪੁਲੀਸ ਨੂੰ ਨਾਜਾਇਜ਼ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਮੁਲਜ਼ਮ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਪਰ ਬਾਅਦ ਵਿੱਚ 2:1 ਦੇ ਅਨੁਪਾਤ ’ਚ ਦਿੱਤੇ ਗਏ ਹੁਕਮ ’ਚ ਇੱਕ ਅਪੀਲੀ ਅਦਾਲਤ ਦੇ ਪੈਨਲ ਇਸ ’ਤੇ ਫਿਰ ਰੋਕ ਲਾ ਦਿੱਤੀ। ਕਾਨੂੰਨ ’ਤੇ ਅੱਜ ਜ਼ੁਬਾਨੀ ਦਲੀਲਾਂ ਹੋਣੀਆਂ ਹਨ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਅਗਲਾ ਫ਼ੈਸਲਾ ਕਦੋਂ ਆਵੇਗਾ।
ਕਾਨੂੰਨ ਲਾਗੂ ਹੋਣ ਮਗਰੋਂ ਮੈਕਸਿਕੋ ਸਰਕਾਰ ਨੇ ਕਿਹਾ ਸੀ ਕਿ ਉਹ ਉਨ੍ਹਾਂ ਪਰਵਾਸੀਆ ਦੀ ਵਾਪਸੀ ਨੂੰ ਮਨਜ਼ੂਰ ਨਹੀਂ ਕਰੇਗਾ ਜਿਨ੍ਹਾਂ ਨੂੰ ਟੈਕਸਾਸ ਦੇ ਇੱਕ ਨਵੇਂ ਇਮੀਗਰੇਸ਼ਨ ਕਾਨੂੰਨ ਤਹਿਤ ਅਮਰੀਕਾ ਛੱਡਣ ਦਾ ਹੁਕਮ ਦਿੱਤਾ ਗਿਆ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×