For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਸ਼ੁਰੂ

07:53 AM Apr 26, 2024 IST
ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਸ਼ੁਰੂ
Advertisement

ਵਾਸ਼ਿੰਗਟਨ, 25 ਅਪਰੈਲ
ਅਮਰੀਕਾ ਨੇ ਯੂਕਰੇਨ ਨੂੰ ਰੂਸੀ ਹਮਲੇ ਦੇ ਟਾਕਰੇ ਲਈ ਹਥਿਆਰ ਤੇ ਗੋਲੀ-ਸਿੱਕਾ ਭੇਜਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੋਸ਼ ਲਾਇਆ ਕਿ ਚੀਨ, ਇਰਾਨ ਤੇ ਉੱਤਰੀ ਕੋਰੀਆ ਵਰਗੇ ਮੁਲਕ ਇਸ ਜੰਗ ਵਿੱਚ ਰੂਸ ਦੀ ਮਦਦ ਕਰ ਰਹੇ ਹਨ।
ਬਾਇਡਨ ਨੇ ਯੂਕਰੇਨ ਅਤੇ ਇਜ਼ਰਾਈਲ ਨੂੰ ਮਦਦ ਦੇਣ ਅਤੇ ਤਾਇਵਾਨ ਸਣੇ ਹਿੰਦ-ਪ੍ਰਸ਼ਾਂਤ ਖਿੱਤੇ ’ਚ ਅਮਰੀਕਾ ਤੇ ਉਸ ਦੇ ਸਹਯੋਗੀਆਂ ਦੀ ਸੁਰੱਖਿਆ ਪੁਖ਼ਤਾ ਬਣਾਉਣ ਲਈ 95.3 ਅਰਬ ਡਾਲਰ ਦੇ ਸਹਾਇਤਾ ਪੈਕੇਜ ’ਤੇ ਦਸਤਖਤ ਕੀਤੇ ਹਨ। ਉਨ੍ਹਾਂ ਨੇ ਦਸਤਖ਼ਤ ਕਰਨ ਮਗਰੋਂ ਕਿਹਾ, ‘‘ਰੂਸੀ ਰਾਸ਼ਟਰਪਤੀ ਵਲਾਦੀਮਰ ਪੂਤਿਨ ਦੇ ਮਿੱਤਰ ਉਨ੍ਹਾਂ ਨੂੰ ਲਗਾਤਾਰ ਜੰਗੀ ਸਾਜ਼ੋ-ਸਮਾਨ ਦੀ ਸਪਲਾਈ ਕਰ ਰਹੇ ਹਨ। ਇਰਾਨ ਨੇ ਉਨ੍ਹਾਂ ਨੂੰ ਡਰੋਨ ਭੇਜੇ ਹਨ। ਉੱਤਰੀ ਕੋਰੀਆ ਨੇ ਉਨ੍ਹਾਂ ਨੂੰ ਬੈਲਿਸਟਿਕ ਮਿਜ਼ਾਈਲਾਂ ਤੇ ਤੋਪਾਂ ਦੇ ਗੋਲੇ ਭੇਜੇ ਹਨ। ਚੀਨ ਰੂਸ ਦੇ ਰੱਖਿਆ ਉਤਪਾਦਨ ਨੂੰ ਵਧਾਉਣ ਲਈ ਸਾਮਾਨ ਮੁਹੱਈਆ ਕਰਵਾ ਰਿਹਾ ਹੈ।
ਬਾਇਡਨ ਨੇ ਆਖਿਆ, ‘‘ਅਜਿਹਾ ਸਹਿਯੋਗ ਮਿਲਣ ’ਤੇ ਰੂਸ ਨੇ ਯੂਕਰੇਨੀ ਸ਼ਹਿਰਾਂ ਤੇ ਅਹਿਮ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਂਦਿਆ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ ਤੇ ਆਪਣੇ ਦੇਸ਼ ਦੀ ਰੱਖਿਆ ਕਰ ਰਹੇ ਯੂਕਰੇਨ ਦੇ ਬਹਾਦਰ ਜਵਾਨਾਂ ’ਤੇ ਗੋਲਾ-ਬਾਰੂਦ ਵਰ੍ਹਾਇਆ ਹੈ। ਅਤੇ ਹੁਣ ਅਮਰੀਕਾ ਵੱਲੋਂ ਯੂਕਰੇਨ ਨੂੰ ਜੰਗ ਵਿੱਚ ਆਪਣੀ ਰੱਖਿਆ ਕਰਨ ਤੇ ਮੋੜਵਾਂ ਹਮਲਾ ਕਰਨ ਲਈ ਲੋੜੀਂਦੇ ਸਾਜ਼ੋ ਸਮਾਨ ਦੀ ਸਪਲਾਈ ਕਰਨ ਜਾ ਰਿਹਾ ਹੈ।’’ ਇਸ ਦੇ ਕੁਝ ਘੰਟਿਆਂ ਬਾਅਦ ਹੀ ਅਮਰੀਕਾ ਨੇ ਬੇੜਿਆਂ ਤੇ ਜਹਾਜ਼ਾਂ ਰਾਹੀਂ ਯੂਕਰੇਨ ਨੂੰ ਹਵਾਈ ਰੱਖਿਆ ਸਮੱਗਰੀ, ਰਾਕੇਟ ਪ੍ਰਣਾਲੀ ਤੇ ਬਖ਼ਤਰਬੰਦ ਵਾਹਨ ਭੇਜਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਇਹ ਪੈਕੇਜ ਨਾ ਸਿਰਫ ਯੂਕਰੇਨ ਦੀ ਰੱਖਿਆ ਲਈ ਹੈ ਬਲਕਿ ਯੂਰੋਪ ਦੀ ਰੱਖਿਆ ਤੇ ਸਾਡੀ ਆਪਣੀ ਸੁਰੱਖਿਆ ਲਈ ਨਿਵੇਸ਼ ਵੀ ਹੈ।’’ ਅਮਰੀਕਾ ਦੇ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਨੇ ਯੂਕਰੇਨ ਲਈ ਨਵੀਂ ਖੇਪ ਦਾ ਐਲਾਨ ਕੀਤਾ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×