ਅਮਰੀਕਾ: ਸੜਕ ਹਾਦਸੇ ਵਿੱਚ ਛੇ ਹਲਾਕ, 10 ਜ਼ਖ਼ਮੀ
02:16 PM May 19, 2024 IST
Advertisement
ਇਡਾਹੋ ਫਾਲਜ਼ (ਅਮਰੀਕਾ), 19 ਮਈ
ਅਮਰੀਕਾ ਦੇ ਇਡਾਹੋ ਵਿੱਚ ਸ਼ਨਿੱਚਰਵਾਰ ਨੂੰ ਦੋ ਵਾਹਨਾਂ ਦੀ ਟੱਕਰ ਹੋਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਦਸ ਹੋਰ ਜ਼ਖ਼ਮੀ ਹੋ ਗਏ। ਇਡਾਹੋ ਸੂਬਾਈ ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਇਡਾਹੋ ਫਾਲਜ਼ ਵਿੱਚ ਯੂਐੱਸ ਹਾਈਵੇਅ 20 ਉੱਤੇ ਸਵੇਰੇ ਲਗਪਗ ਸਾਢੇ ਪੰਜ ਵਜੇ ਇੱਕ ਪਿਕਅਪ ਵਾਹਨ ਅਤੇ ਇੱਕ ਵੈਨ ਦੀ ਟੱਕਰ ਹੋ ਗਈ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦਸ ਹੋਰ ਜ਼ਖਮੀ ਹੋ ਗਏ। ਪੁਲੀਸ ਮੁਤਾਬਕ ਵੈਨ ਵਿੱਚ ਸਵਾਰ ਨੌਂ ਯਾਤਰੀਆਂ ਅਤੇ ਪਿਕਅੱਪ ਗੱਡੀ ਦੇ ਡਰਾਈਵਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਡਾਹੋ ਸੂਬਾ ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ। -ਏਪੀ
Advertisement
Advertisement
Advertisement