For the best experience, open
https://m.punjabitribuneonline.com
on your mobile browser.
Advertisement

ਮੋਦੀ ਤੇ ਰਾਜਨਾਥ ਦੇ ਸਰਹੱਦ ਪਾਰ ਕਰਕੇ ਅਤਿਵਾਦੀਆਂ ਨੂੰ ਮਾਰਨ ਦੇ ਬਿਆਨ ’ਤੇ ਅਮਰੀਕਾ ਨੇ ਚੁੱਪ ਵੱਟੀ

11:39 AM Apr 17, 2024 IST
ਮੋਦੀ ਤੇ ਰਾਜਨਾਥ ਦੇ ਸਰਹੱਦ ਪਾਰ ਕਰਕੇ ਅਤਿਵਾਦੀਆਂ ਨੂੰ ਮਾਰਨ ਦੇ ਬਿਆਨ ’ਤੇ ਅਮਰੀਕਾ ਨੇ ਚੁੱਪ ਵੱਟੀ
Advertisement

ਵਾਸ਼ਿੰਗਟਨ, 17 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਦਿੱਤੇ ਅਤਿਵਾਦੀਆਂ ਨੂੰ ਮਾਰਨ ਲਈ ਸਰਹੱਦ ਪਾਰ ਕਰਨ ਦੇ ਕਥਿਤ ਬਿਆਨ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ ਵਿਚ ਦਖ਼ਲ ਨਹੀਂ ਦੇਵੇਗਾ ਪਰ ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਵਧਣ ਤੋਂ ਬਚਣ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਅਪੀਲ ਕੀਤੀ ਗਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਤੋਂ ਅਤਿਵਾਦੀਆਂ ਨੂੰ ਖਤਮ ਕਰਨ ਲਈ ਭਾਰਤ ਦੇ ਦੂਜੇ ਦੇਸ਼ਾਂ ਵਿਚ ਕਥਿਤ ਕਾਰਵਾਈਆਂ ਬਾਰੇ ਸਵਾਲ ਪੁੱਛਿਆ ਗਿਆ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਕੈਨੇਡਾ 'ਚ (ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ) ਨਿੱਝਰ ਦੇ ਕਥਿਤ ਕਤਲ, ਨਿਊਯਾਰਕ 'ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਅਤੇ ਪਾਕਿਸਤਾਨ 'ਚ ਹੋਈਆਂ ਹੱਤਿਆਵਾਂ ਦੇ ਸੰਦਰਭ 'ਚ ਸ੍ਰੀ ਮੋਦੀ ਅਤੇ ਰਾਜਨਾਥ ਦੀਆਂ ਟਿੱਪਣੀਆਂ ਨੂੰ 'ਇਕਬਾਲੀਆ' ਮੰਨਿਆ ਗਿਆ ਹੈ' ਇਸ 'ਤੇ ਮਿਲਰ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ ’ਚ ਨਹੀਂ ਪਏਗਾ।

Advertisement

Advertisement
Author Image

Advertisement
Advertisement
×