ਅਮਰੀਕਾ: ਪ੍ਰਤੀਨਿਧ ਸਦਨ ਲਈ ਨੌਂ ਭਾਰਤੀ ਅਮਰੀਕੀ ਮੈਦਾਨ ਵਿੱਚ
ਵਾਸ਼ਿੰਗਟਨ, 5 ਨਵੰਬਰ
ਅਮਰੀਕਾ ਦੇ ਪ੍ਰਤੀਨਿਧ ਸਦਨ ਲਈ ਨੌਂ ਭਾਰਤੀ ਅਮਰੀਕੀ ਚੋਣ ਲੜ ਰਹੇ ਹਨ, ਜਿਨ੍ਹਾਂ ’ਚੋਂ ਪੰਜ ਮੁੜ ਚੁਣੇ ਜਾਣ ਦੀ ਦੌੜ ਵਿੱਚ ਹਨ, ਜਦਕਿ ਤਿੰਨ ਪਹਿਲੀ ਵਾਰ ਕਾਂਗਰਸ (ਅਮਰੀਕੀ ਸੰਸਦ) ਦੀ ਰਾਜਨੀਤੀ ’ਚ ਦਾਖਲ ਹੋ ਰਹੇ ਹਨ। ਵਰਜੀਨੀਆ ਤੇ ਈਸਟ ਕੋਸਟ ਤੋਂ ਚੋਣ ਤੋਂ ਚੋਣ ਲੜ ਰਹੇ ਸੁਹਾਸ ਸੁਬਰਾਮਨੀਅਨ (38) ਜੇ ਚੁਣੇ ਜਾਂਦੇ ਹਨ ਤਾਂ ਉਹ ਇਹ ਪ੍ਰਾਪਤੀ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਹੋਣਗੇ। ਡਾਕਟਰ ਅਮੀ ਬੇਰਾ ਅਤੇ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਦਾ ਮੁੜ ਚੁਣਿਆ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਨਾਲ ਹੀ ਤਿੰਨ ਹੋਰ ਭਾਰਤੀ ਅਮਰੀਕੀਆਂ ਦਾ ਵੀ ਇਹੀ ਮੰਨਣਾ ਹੈ। ਇਹ ਭਾਰਤੀ ਅਮਰੀਕੀ ਰਾਜਾ ਕ੍ਰਿਸ਼ਨਾਮੂਰਤੀ, ਰੋ ਖੰਨਾ ਤੇ ਸ੍ਰੀ ਥਾਣੇਦਾਰ ਹਨ। ਚੋਣ ਮੈਦਾਨ ’ਚ ਉੱਤਰੇ ਹੋਰ ਭਾਰਤੀ-ਅਮਰੀਕੀ ਨੁਮਾਇੰਦਿਆਂ ’ਚ ਡਾ. ਅਮੀਸ਼ ਸ਼ਾਹ, ਡਾ. ਪ੍ਰਸੰਤ ਰੈੱਡੀ ਤੇ ਡਾ. ਰਾਕੇਸ਼ ਮੋਹਨ ਸ਼ਾਮਲ ਹਨ। -ਪੀਟੀਆਈ
ਤਿੰਨ ਦਰਜਨ ਤੋਂ ਵੱਧ ਭਾਰਤੀ ਅਮਰੀਕਾ ਦੀਆਂ ਸੂਬਾਈ ਅਸੈਂਬਲੀ ਚੋਣਾਂ ’ਚ ਲੈ ਰਹੇ ਨੇ ਹਿੱਸਾ
ਵਾਸ਼ਿੰਗਟਨ: ਅਮਰੀਕਾ ’ਚ 36 ਤੋਂ ਵੱਧ ਭਾਰਤੀ-ਅਮਰੀਕੀ ਸਥਾਨਕ ਸਰਕਾਰਾਂ ਤੇ ਸੂਬਾਈ ਅਸੈਂਬਲੀ ਚੋਣਾਂ ’ਚ ਹਿੱਸਾ ਲੈ ਰਹੇ ਹਨ, ਜੋ ਇਸ ਛੋਟੇ ਭਾਈਚਾਰੇ ਵਿਚਾਲੇ ਸਿਆਸੀ ਮੁੱਖ ਧਾਰਾ ਦਾ ਹਿੱਸਾ ਬਣਨ ਦੀ ਵੱਧਦੀ ਦਿਲਚਸਪੀ ਨੂੰ ਦਰਸਾਉਂਦਾ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਵੱਖ ਵੱਖ ਭਾਰਤੀ-ਅਮਰੀਕੀ ਸਮੂਹਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਹਰ ਪੱਧਰ ’ਤੇ ਚੋਣ ਲੜਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਦੇ ਰਹੇ ਹਨ। -ਪੀਟੀਆਈ