ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ: ਦੋ ਲੱਖ ਤੋਂ ਵੱਧ ਅਣਵਰਤੇ ਗ੍ਰੀਨ ਕਾਰਡ ਲਏ ਜਾਣਗੇ ਵਾਪਸ

07:56 AM Jul 08, 2023 IST

ਵਾਸ਼ਿੰਗਟਨ, 7 ਜੁਲਾਈ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਸਲਾਹਕਾਰ ਕਮਿਸ਼ਨ ਨੇ ਪਰਿਵਾਰ ਤੇ ਰੁਜ਼ਗਾਰ ਵਰਗਾਂ ਲਈ ਜਾਰੀ ਅਤੇ 1992 ਤੋਂ ਅਣਵਰਤੇ ਪਏ ਗ੍ਰੀਨ ਕਾਰਡਾਂ ਨੂੰ ਵਾਪਸ ਲੈਣ ਦੀ ਸਿਫਾਰਸ਼ ਮਨਜ਼ੂਰ ਕਰ ਲਈ ਹੈ। ਕਮਿਸ਼ਨ ਦੀ ਇਸ ਪਹਿਲਕਦਮੀ ਦਾ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕੀਆਂ ਨੂੰ ਫਾਇਦਾ ਹੋਵੇਗਾ, ਜੋ ਲੰਮੇ ਸਮੇਂ ਤੋਂ ਗ੍ਰੀਨ ਕਾਰਡ ਦੀ ਉਡੀਕ ਵਿਚ ਹਨ। ਗ੍ਰੀਨ ਕਾਰਡ ਅਸਲ ਵਿੱਚ ਮੁਲਕ ਵਿੱਚ ਪੱਕੀ ਰਿਹਾਇਸ਼ ਦਾ ਦਸਤਾਵੇਜ਼ ਹੈ, ਜੋ ਪਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਭਾਰਤੀ-ਅਮਰੀਕੀ ਉੱਦਮੀ ਅਜੈ ਭੁਟੋਰੀਆ, ਜੋ ਏਸ਼ਿਆਈ ਅਮਰੀਕੀ, ਨੇਟਿਵ ਹਵਾਇਨਜ਼ ਤੇ ਪੈਸੇਫਿਕ ਆਇਲੈਂਡਰਜ਼ ਬਾਰੇ ਰਾਸ਼ਟਰਪਤੀ ਬਾਇਡਨ ਦੇ ਐਡਵਾਈਜ਼ਰੀ ਕਮਿਸ਼ਨ ਦੇ ਮੈਂਬਰ ਹਨ, ਨੇ ਕਿਹਾ ਕਿ ਜਿਨ੍ਹਾਂ 2.30 ਲੱਖ ਤੋਂ ਵੱਧ ਅਣਵਰਤੇ ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡਾਂ ਨੂੰ ਵਾਪਸ ਲੈਣ ਦੀ ਸਿਫ਼ਾਰਿਸ਼ ਕੀਤੀ ਗਈ ਹੈ, ਉਹ 1992 ਤੋਂ 2022 ਦੇ ਅਰਸੇ ਨਾਲ ਸਬੰਧਤ ਹਨ। ਭੁਟੋਰੀਆ ਨੇ ਕਿਹਾ, ‘‘ਅਣਵਰਤੇ ਗ੍ਰੀਨ ਕਾਰਡਾਂ ਨੂੰ ਵਾਪਸ ਲੈਣ ਤੇ ਭਵਿੱਖ ਵਿੱਚ ਗ੍ਰੀਨ ਕਾਰਡ ਵੇਸਟ ਤੋਂ ਬਚਾਅ’ ਦਾ ਮੁੱਖ ਨਿਸ਼ਾਨਾ ਗ੍ਰੀਨ ਕਾਰਡ ਅਰਜ਼ੀਆਂ ਦੇ ਅਮਲ ਵਿਚਲੀਆਂ ਦਫ਼ਤਰੀ ਰੁਕਾਵਟਾਂ ਨੂੰ ਮੁਖਾਤਿਬ ਹੋਣਾ ਤੇ ਬਕਾਈਆ ਅਰਜ਼ੀਆਂ ਨੂੰ ਲੈ ਕੇ ਫੈਸਲੇ ਦੀ ਉਡੀਕ ਕਰ ਰਹੇ ਵਿਅਕਤੀ ਵਿਸ਼ੇਸ਼ ਨੂੰ ਰਾਹਤ ਦੇਣਾ ਹੈ।’’ ਉਨ੍ਹਾਂ ਕਿਹਾ ਕਿ ਸੰਸਦ ਨੇ ਸਾਲਾਨਾ ਨਿਰਧਾਰਿਤ ਗਿਣਤੀ ਵਿੱਚ ਪਰਿਵਾਰ ਤੇ ਰੁਜ਼ਗਾਰ ਅਧਾਰਿਤ ਪਰਵਾਸੀ ਵੀਜ਼ੇ ਜਾਰੀ ਕਰਨ ਲਈ ਹੋਮਲੈਂਡ ਸਕਿਓਰਿਟੀ ਵਿਭਾਗ (ਡੀਐੱਚਐੱਸ) ਦੀ ਜ਼ਿੰਮੇਵਾਰੀ ਲਾਈ ਹੋਈ ਹੈ। ਹਾਲਾਂਕਿ ਦਫ਼ਤਰੀ ਦੇਰੀ ਕਰਕੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਗ੍ਰੀਨ ਕਾਰਡ ਪਿਛਲੇ ਕਈ ਸਾਲਾਂ ਤੋਂ ਅਣਵਰਤੇ ਪਏ ਹਨ। -ਪੀਟੀਆਈ

Advertisement

Advertisement
Tags :
ਅਣਵਰਤੇਅਮਰੀਕਾਕਾਰਡਗ੍ਰੀਨਜਾਣਗੇਵਾਪਸ
Advertisement