ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ ਵੱਲੋਂ ਇਮਰਾਨ ਖਾਨ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ

07:02 AM May 09, 2024 IST

ਇਸਲਾਮਾਬਾਦ: ਅਮਰੀਕਾ ਨੇ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸਣੇ ਦੇਸ਼ ਦੇ ਸਾਰੇ ਕੈਦੀਆਂ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਪ੍ਰੈੱਸ ਮਿਲਣੀ ਦੌਰਾਨ ਅਮਰੀਕੀ ਰਾਜਦੂਤ ਡੋਨਲਡ ਬਲੋਮ ਅਤੇ ਵਿਰੋਧੀ ਧਿਰ ਦੇ ਨੇਤਾ ਅਯੂਬ ਖਾਨ ਸਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਆਗੂਆਂ ਦਰਮਿਆਨ ਮੀਟਿੰਗ ਦੀ ਗੱਲ ਸਵੀਕਾਰ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਰਾਜਦੂਤ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਪੀਟੀਆਈ ਦੇ ਹੋਰ ਸੀਨੀਅਰ ਆਗੂਆਂ ਦੇ ਨਾਲ ਇਸਲਾਮਾਬਾਦ ਨੂੰ ਅਮਰੀਕੀ ਆਰਥਿਕ ਸਮਰਥਨ ਜਾਰੀ ਰੱਖਣ ਸਣੇ ਦੁਵੱਲੇ ਸਬੰਧਾਂ ਲਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਡਾਅਨ ਨਿਊਜ਼ ਦੀ ਖ਼ਬਰ ਮੁਤਾਬਕ ਮਿਲਰ ਨੇ 71 ਸਾਲਾ ਖਾਨ ਖ਼ਿਲਾਫ਼ ‘ਮਨਘੜਤ’ ਦੋਸ਼ਾਂ ਦੇ ਦਾਅਵਿਆਂ ’ਤੇ ਪੀਟੀਆਈ ਨਾਲ ਗੱਲਬਾਤ ਨੂੰ ਲੈ ਕੇ ਅਮਰੀਕਾ ਦਾ ਸਿਆਸੀ ਨਿਰਪੱਖਤਾ ਬਣਾ ਕੇ ਰੱਖਣ ਸਬੰਧੀ ਰੁਖ਼ ਦੁਹਰਾਇਆ। ਉਨ੍ਹਾਂ ਕਿਹਾ, ‘‘ਸਾਡਾ ਰੁਖ਼ ਪਹਿਲਾਂ ਵਰਗਾ ਹੀ ਹੈ ਕਿ ਅਸੀਂ ਪਾਕਿਸਤਾਨ ਵਿੱਚ ਚੋਣਾਂ ’ਤੇ ਕੋਈ ਰੁਖ਼ ਨਹੀਂ ਅਪਣਾਉਂਦੇ।’’ -ਪੀਟੀਆਈ

Advertisement

Advertisement
Advertisement