ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ: ਲੁੱਟ-ਖੋਹ ਦੌਰਾਨ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

07:32 AM Jun 25, 2024 IST

ਹਿਊਸਨ, 24 ਜੂਨ
ਅਮਰੀਕੀ ਸੂਬੇ ਟੈਕਸਸ ਦੇ ਇੱਕ ਸੁਵਿਧਾ ਸਟੋਰ ’ਚ ਲੁੱਟ-ਖੋਹ ਦੌਰਾਨ ਇੱਕ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਦਾਸਾਰੀ ਗੋਪੀਕ੍ਰਿਸ਼ਨਾ (32) ਵਜੋਂ ਹੋਈ ਹੈ, ਜਿਹੜਾ ਇਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਅਮਰੀਕਾ ਆਇਆ ਸੀ।
ਜਾਣਕਾਰੀ ਮੁਤਾਬਕ ਡਲਾਸ ਦੇ ਪਲੀਜ਼ੈਂਟ ਗਰੋਵ ਵਿੱਚ 21 ਜੂਨ ਨੂੰ ਗੈਸ ਸਟੇਸ਼ਨ ’ਤੇ ਸੁਵਿਧਾ ਸਟੋਰ ’ਚ ਲੁੱਟ-ਖੋਹ ਦੀ ਘਟਨਾ ਦੌਰਾਨ ਦਾਸਾਰੀ ਗੋਪੀਕ੍ਰਿਸ਼ਨਾ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਨੇੜੇ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਸ਼ਨਿਚਰਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੋਪੀਕ੍ਰਿਸ਼ਨਾ ਭਾਰਤੀ ਸੂਬੇ ਆਂਧਰਾ ਪ੍ਰਦੇਸ਼ ਦੇ ਬਾਪੱਟਲਾ ਜ਼ਿਲ੍ਹੇ ਦੇ ਪਿੰਡ ਯਾਜਲੀ ਦਾ ਰਹਿਣ ਵਾਲਾ ਸੀ ਅਤੇ ਸਿਰਫ ਅੱਠ ਮਹੀਨੇ ਪਹਿਲਾਂ ਹੀ ਅਮਰੀਕਾ ਆਇਆ ਸੀ।
ਹਿਊਸਨ ’ਚ ਭਾਰਤੀ ਕੌਂਸਲ ਜਨਰਲ ਡੀਸੀ ਮੰਜੂਨਾਥ ਨੇ ਗੋਪੀਕਿਸ਼ਨਾ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਇਜ਼ਹਾਰ ਕੀਤਾ ਤੇ ਕਿਹਾ ਕਿ ਉਹ ਉਸ ਦੇ ਸਥਾਨਕ ਪਰਿਵਾਰਕ ਮੈਂਬਰਾਂ ਨਾਲ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਗੋਪੀਕ੍ਰਿਸ਼ਨਾ ਦੀ ਦੇਹ ਭਾਰਤ ਪਹੁੰਚਾਉਣ ਲਈ ਕੌਂਸਲਖਾਨੇ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਕਤ ਵਾਰਦਾਤ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਮੁਖੌਟਾ ਪਹਿਨੀ ਹੋਈ ਇੱਕ ਵਿਅਕਤੀ ਗੋਪੀਕ੍ਰਿਸ਼ਨਾ ’ਤੇ ਗੋਲੀਆਂ ਚਲਾਉਂਦਾ ਹੋਇਆ ਅਤੇ ਸਟੋਰ ਵਿੱਚ ਸਮਾਨ ਤੇ ਨਕਦੀ ਚੋਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। -ਪੀਟੀਆਈ

Advertisement

Advertisement
Advertisement