ਅਮਰੀਕਾ: ਭਾਰਤੀ ਨਾਗਰਿਕ ਨੇ ਟਰੱਕ ਨਾਲ ਵ੍ਹਾਈਟ ਹਾਊਸ ’ਤੇ ਹਮਲਾ ਕਰਨ ਦਾ ਦੋਸ਼ ਕਬੂਲਿਆ, ਸਜ਼ਾ ਦਾ ਐਲਾਨ 23 ਅਗਸਤ ਨੂੰ
12:14 PM May 14, 2024 IST
Advertisement
ਵਾਸ਼ਿੰਗਟਨ, 14 ਮਈ
ਅਮਰੀਕਾ ਦੇ ਅਟਾਰਨੀ ਅਨੁਸਾਰ ਦੇਸ਼ ਵਿਚ ਸਥਾਈ ਨਿਵਾਸੀ ਵਜੋਂ ਰਹਿ ਰਹੇ ਭਾਰਤੀ ਨਾਗਰਿਕ ਨੇ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਨੂੰ ਨਾਜ਼ੀ ਜਰਮਨੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਵਿਚ ਬਦਲਣ ਦੇ ਇਰਾਦੇ ਨਾਲ ਕਿਰਾਏ ਦੇ ਟਰੱਕ ਰਾਹੀਂ ਵ੍ਹਾਈਟ ਹਾਊਸ 'ਤੇ ਹਮਲਾ ਕਰਨ ਦਾ ਦੋਸ਼ ਕਬੂਲ ਲਿਆ ਹੈ। ਇਸਤਗਾਸਾ ਅਤੇ ਬਚਾਅ ਪੱਖ ਵਿਚਕਾਰ ਹੋਏ ਸਮਝੌਤੇ ਦੇ ਬਿਆਨ ਅਨੁਸਾਰ ਮਿਸੂਰੀ ਦੇ ਸੇਂਟ ਲੂਈਸ ਦਾ ਰਹਿਣ ਵਾਲਾ ਵਰਸ਼ਿਤ ਕੰਦੂਲਾ (20) ਨੇ ਕਿਰਾਏ ਟਰੱਕ ਨੂੰ ਵ੍ਹਾਈਟ ਹਾਊਸ ਕੰਪਲੈਕਸ ਵਿੱਚ ਦਾਖਲ ਕਰ ਦਿੱਤਾ। ਉਸ ਨੇ ਸਿਆਸੀ ਸੱਤਾ ਹਾਸਲ ਕਰਨ ਲਈ ਵ੍ਹਾਈਟ ਹਾਊਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡਾਬਨੀ ਐੱਲ. ਫਰੈਡਰਿਕ ਵੱਲੋਂ ਕੰਦੂਲਾ ਨੂੰ ਸਜ਼ਾ 23 ਅਗਸਤ ਨੂੰ ਸੁਣਾਈ ਜਾਵੇਗੀ।
Advertisement
Advertisement
Advertisement