For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ਭਾਰਤੀ ਨਾਗਰਿਕ ਦੀ ਹਸਪਤਾਲ ’ਚ ਮੌਤ

07:08 AM Apr 19, 2024 IST
ਅਮਰੀਕਾ  ਭਾਰਤੀ ਨਾਗਰਿਕ ਦੀ ਹਸਪਤਾਲ ’ਚ ਮੌਤ
Advertisement

ਵਾਸ਼ਿੰਗਟਨ: ਅਮਰੀਕਾ ’ਚ ਗ਼ੈਰਕਾਨੂੰਨੀ ਤੌਰ ’ਤੇ ਦਾਖਲ ਹੋਏ ਇੱਕ ਭਾਰਤੀ ਨਾਗਰਿਕ ਦੀ ਐਟਲਾਂਟਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਉਸ ਨੂੰ ਭਾਰਤ ਵਾਪਸ ਭੇਜਿਆ ਜਾਣਾ ਸੀ। ਸੰਘੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕੀ ਪਰਵਾਸ ਤੇ ਕਸਟਮ ਐਨਫੋਰਸਮੈਂਟ (ਆਈਸੀਈ) ਨੇ ਦੱਸਿਆ ਕਿ ਨਿਊਯਾਰਕ ’ਚ ਭਾਰਤੀ ਸਫ਼ਾਰਤਖ਼ਾਨੇ ਨੂੰ ਜਸਪਾਲ ਸਿੰਘ (57) ਦੀ ਮੌਤ ਬਾਰੇ ਜਾਣਕਾਰੀ ਦੇ ਦਿੱਤੀ ਹੈ ਅਤੇ ਉਸ ਦੇ ਵਾਰਸਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਆਈਸੀਈ ਨੇ ਦੱਸਿਆ ਕਿ 15 ਅਪਰੈਲ ਨੂੰ ਐਟਲਾਂਟਾ ਦੇ ਇੱਕ ਹਸਪਤਾਲ ’ਚ ਜਸਪਾਲ ਦੀ ਮੌਤ ਹੋਈ। ਭਾਰਤੀ ਨਾਗਰਿਕ ਜਸਪਾਲ ਸਿੰਘ ਪਹਿਲੀ ਵਾਰ 25 ਅਕਤੂਬਰ 1992 ਨੂੰ ਕਾਨੂੰਨੀ ਤਰੀਕੇ ਰਾਹੀਂ ਅਮਰੀਕਾ ਆਇਆ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×