ਅਮਰੀਕਾ: ਨੈਬਰਾਸਕਾ ਦੀ ਸਟੇਟ ਕੈਪੀਟਲ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ
07:32 AM Dec 08, 2024 IST
ਨੈਬਰਾਸਕਾ ਦੇ ਗਵਰਨਰ ਜਿਮ ਪਿਲੇਨ ਤੇ ਸਿਆਟਲ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਪ੍ਰਕਾਸ਼ ਗੁਪਤਾ ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਚੁੱਕਦੇ ਹੋਏ। -ਫੋਟੋ: ਪੀਟੀਆਈ
ਨਿਊਯਾਰਕ/ਸਿਆਟਲ, 7 ਦਸੰਬਰ
ਅਮਰੀਕਾ ਦੇ ਨੈਬਰਾਸਕਾ ਪ੍ਰਾਂਤ ਵਿੱਚ 6 ਦਸੰਬਰ ਨੂੰ ਮਹਾਤਮਾ ਗਾਂਧੀ ਯਾਦਗਾਰੀ ਦਿਵਸ ਐਲਾਨਿਆ ਗਿਆ ਅਤੇ ਇੱਥੋਂ ਦੇ ਲਿੰਕਨ ਸ਼ਹਿਰ ਵਿੱਚ ਸਥਿਤ ਸਰਕਾਰੀ ਦਫ਼ਤਰ ਸਟੇਟ ਕੈਪੀਟਲ ਕੰਪਲੈਕਸ ਵਿੱਚ ਉਨ੍ਹਾਂ ਦੇ ਬੁੱਤ ਤੋਂ ਪਰਦਾ ਉਠਾਇਆ ਗਿਆ। ਨੈਬਰਾਸਕਾ ਦੇ ਗਵਰਨਰ ਜਿਮ ਪਿਲੇਨ ਨੇ ਅੱਜ ਸਟੇਟ ਕੈਪੀਟਲ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿੱਚ ਸਥਾਪਤ ਕੀਤੇ ਗਏ ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਉਠਾਇਆ। ਇਹ ਸਿਆਟਲ ਵਿੱਚ ਭਾਰਤੀ ਵਣਜ ਦੂਤਾਵਾਸ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਨੌਂ ਸੂਬਿਆਂ ’ਚੋਂ ਕਿਸੇ ਸੂਬੇ ਦੇ ਸਟੇਟ ਕੈਪੀਟਲ ਕੰਪਲੈਕਸ ਵਿੱਚ ਸਥਾਪਤ ਕੀਤਾ ਗਿਆ ਗਾਂਧੀ ਦਾ ਪਹਿਲਾ ਬੁੱਤ ਹੈ। ਵਣਜ ਦੂਤਾਵਾਸ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਕਿ ਗਵਰਨਰ ਪਿਲੇਨ ਨੇ 6 ਦਸੰਬਰ ਨੂੰ ਪੂਰੇ ਨੈਬਰਾਸਕਾ ਵਿੱਚ ਮਹਾਤਮਾ ਗਾਂਧੀ ਯਾਦਗਾਰੀ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਰਸਮੀ ਐਲਾਨ ਕੀਤਾ ਹੈ। -ਪੀਟੀਆਈ
Advertisement
Advertisement