ਅਮਰੀਕਾ: ਸਾਈਬਰ ਹਮਲੇ ਕਾਰਨ ਸਭ ਤੋਂ ਵੱਡੀ ਟਰਾਇਲ ਕੋਰਟ ਦਾ ਕੰਮ ਠੱਪ ਰਿਹਾ
02:41 PM Jul 23, 2024 IST
ਲਾਸ ਏਂਜਲਸ, 23 ਜੁਲਾਈ
ਅਮਰੀਕਾ ਦੀ ਸਭ ਤੋਂ ਵੱਡੀ ਟਰਾਇਲ ਕੋਰਟ ‘ਸੁਪੀਰੀਅਰ ਕੋਰਟ ਆਫ਼ ਲਾਸ ਏਂਜਲਸ ਕਾਉਂਟੀ’ ‘ਤੇ ਰੈਨਸਮਵੇਅਰ ਸਾਈਬਰ ਹਮਲੇ ਕਾਰਨ ਕੰਪਿਊਟਰ ਪ੍ਰਣਾਲੀ ਦੇ ਖ਼ਰਾਬ ਹੋਣ ਕਰਕੇ ਸੋਮਵਾਰ ਨੂੰ ਬੰਦ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰ ਸਾਇਬਰ ਹਮਲੇ ਦਾ ਪਤਾ ਲੱਗਣ ਤੋਂ ਬਾਅਦ ਕੰਪਿਊਟਰ ਸਿਸਟਮ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਉਪਰੰਤ ਸੋਮਵਾਰ ਨੂੰ ਕਾਉਂਟੀ ਦੀਆਂ 36 ਅਦਾਲਤਾਂ ਬੰਦ ਰੱਖੀਆਂ ਗਈਆਂ।
ਜਸਟਿਸ ਸਾਮੰਥਾ ਪੀ ਜੇਸਨਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਦਾਲਤ ਨੂੰ ਸ਼ੁੱਕਰਵਾਰ ਨੂੰ ਇੱਕ ਸਾਈਬਰ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ ਜਿਸ ਦੇ ਨੁਕਸਾਨ ਨੂੰ ਰੋਕਣ, ਜਾਣਕਾਰੀ ਨੂੰ ਗੁਪਤ ਅਤੇ ਡਾਟਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਸਟਮਾਂ ਨੂੰ ਬੰਦ ਕਰਨਾ ਪਿਆ। ਏਪੀ
Advertisement
Advertisement