ਅਮਰੀਕਾ ਵੱਲੋਂ ਆਨਲਾਈਨ ਮੀਡੀਆ ਸਾਈਟ ਗਾਜ਼ਾ ਨਾਓ ’ਤੇ ਪਾਬੰਦੀ
07:59 AM Mar 29, 2024 IST
Advertisement
ਵਾਸ਼ਿੰਗਟਨ: ਅਮਰੀਕਾ ਨੇ ਆਨਲਾਈਨ ਮੀਡੀਆ ਸਾਈਟ ਗਾਜ਼ਾ ਨਾਓ ਅਤੇ ਉਸ ਦੇ ਬਾਨੀ ਮੁਸਤਫ਼ਾ ਅਯਾਸ਼ ਵੱਲੋਂ ਹਮਾਸ ਦੀ ਹਮਾਇਤ ਕਰਨ ਦੇ ਦੋਸ਼ ਹੇਠ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਨੇ ਕਿਹਾ ਕਿ ਇਜ਼ਰਾਈਲ ਖ਼ਿਲਾਫ਼ ਹਮਾਸ ਵੱਲੋਂ ਪਿਛਲੇ ਸਾਲ 7 ਅਕਤੂਬਰ ਨੂੰ ਕੀਤੇ ਗਏ ਹਮਲੇ ਮਗਰੋਂ ਆਨਲਾਈਨ ਸਾਈਟ ਨੇ ਦਹਿਸ਼ਤੀ ਜਥੇਬੰਦੀ ਦੀ ਹਮਾਇਤ ’ਚ ਪੈਸੇ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਸਨ। ਗਾਜ਼ਾ ਨਾਓ ਦੇ ਅਰਬੀ ਚੈਨਲ ਦੇ ‘ਐਕਸ’ ’ਤੇ 3 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਅਲ ਕੁਰੈਸ਼ੀ ਐਗਜ਼ੀਕਿਊਟਿਵਜ਼ ਅਤੇ ਆਖ਼ਿਰਾ ਲਿਮਟਿਡ ਨਾਮ ਦੀਆਂ ਕੰਪਨੀਆਂ ਅਤੇ ਉਸ ਦੇ ਡਾਇਰੈਕਟਰ ਆਓਜ਼ਮਾ ਸੁਲਤਾਨਾ ’ਤੇ ਵੀ ਪਾਬੰਦੀ ਲਾਈ ਗਈ ਹੈ ਜਿਨ੍ਹਾਂ ’ਤੇ ਗਾਜ਼ਾ ਨਾਓ ਨਾਲ ਚੰਦਾ ਜਮ੍ਹਾਂ ਕਰਨ ਦੀਆਂ ਕੋਸ਼ਿਸ਼ਾਂ ’ਚ ਸ਼ਾਮਲ ਹੋਣ ਦਾ ਦੋਸ਼ ਹੈ। -ਏਪੀ
Advertisement
Advertisement
Advertisement