ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ਅਤੇ ਦੱਖਣੀ ਕੋਰੀਆ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਚਾਹੀਦੈ: ਕਿਮ

07:17 AM Jan 02, 2024 IST

* ਕੌਮੀ ਰੱਖਿਆ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ
* ਦੱਖਣੀ ਕੋਰੀਆ ਨੇ ਵੀ ਫ਼ੌਜ ਤਿਆਰ ਰੱਖਣ ਦੀ ਗੱਲ ਆਖੀ

ਸਿਓਲ, 1 ਜਨਵਰੀ
ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਆਪਣੀ ਫ਼ੌਜ ਨੂੰ ਕਿਹਾ ਹੈ ਕਿ ਜੇਕਰ ਅਮਰੀਕਾ ਅਤੇ ਦੱਖਣੀ ਕੋਰੀਆ ਉਸ ਖ਼ਿਲਾਫ਼ ਭੜਕਾਊ ਕਾਰਵਾਈ ਕਰਦੇ ਹਨ ਤਾਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਚਾਹੀਦਾ ਹੈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਕਿਮ ਨੇ ਅਮਰੀਕੀ ਅਗਵਾਈ ਵਾਲੇ ਗੱਠਜੋੜ ਨਾਲ ਸਿੱਝਣ ਲਈ ਕੌਮੀ ਰੱਖਿਆ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ ਹੈ। ਅਮਰੀਕਾ ਅਤੇ ਦੱਖਣੀ ਕੋਰੀਆ ਵੱਲੋਂ ਕੀਤੀਆਂ ਜਾ ਰਹੀਆਂ ਫ਼ੌਜੀ ਮਸ਼ਕਾਂ ਦਾ ਸਮਾਂ ਵਧਾਉਣ ਦੇ ਜਵਾਬ ’ਚ ਉੱਤਰੀ ਕੋਰੀਆ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਅਜਿਹੀ ਬਿਆਨਬਾਜ਼ੀ ਤੇਜ਼ ਕਰ ਦਿੱਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਨਵੰਬਰ ’ਚ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਤੱਕ ਉੱਤਰੀ ਕੋਰੀਆ ਅਜਿਹੀ ਬਿਆਨਬਾਜ਼ੀ ਕਰਦਾ ਰਹੇਗਾ ਅਤੇ ਹਥਿਆਰਾਂ ਦੇ ਪ੍ਰੀਖਣ ਜਾਰੀ ਰੱਖ ਸਕਦਾ ਹੈ। ਪਿਛਲੇ ਹਫ਼ਤੇ ਹਾਕਮ ਧਿਰ ਦੀ ਪੰਜ ਰੋਜ਼ਾ ਮੀਟਿੰਗ ’ਚ ਕਿਮ ਨੇ ਕਿਹਾ ਸੀ ਕਿ ਮੁਲਕ ਮੌਜੂਦਾ ਵਰ੍ਹੇ ਤਿੰਨ ਹੋਰ ਫ਼ੌਜੀ ਜਾਸੂਸੀ ਸੈਟੇਲਾਈਟ ਦਾਗ਼ੇਗਾ, ਪਰਮਾਣੂ ਹਥਿਆਰਾਂ ਦਾ ਹੋਰ ਉਤਪਾਦਨ ਕਰੇਗਾ ਅਤੇ ਹਮਲੇ ਕਰਨ ਵਾਲੇ ਡਰੋਨ ਤਿਆਰ ਕਰੇਗਾ। ਫ਼ੌਜੀ ਕਮਾਂਡਰਾਂ ਨਾਲ ਐਤਵਾਰ ਨੂੰ ਹੋਈ ਮੀਟਿੰਗ ਦੌਰਾਨ ਕਿਮ ਨੇ ਦੇਸ਼ ਦੇ ਪਰਮਾਣੂ ਹਥਿਆਰਾਂ ਦੇ ਸੰਦਰਭ ’ਚ ਕਿਹਾ ਕਿ ਦੇਸ਼ ਦੀ ਰੱਖਿਆ ਖਾਤਰ ਸਭ ਤੋਂ ਕੀਮਤੀ ਹਥਿਆਰ ਨੂੰ ਹਮਲੇ ਲਈ ਤਿਆਰ ਰੱਖਣਾ ਬਹੁਤ ਜ਼ਰੂਰੀ ਹੈ। ਉਧਰ ਨਵੇਂ ਵਰ੍ਹੇ ਮੌਕੇ ਸੋਮਵਾਰ ਨੂੰ ਆਪਣੇ ਸੰਬੋਧਨ ’ਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਕਿਹਾ ਕਿ ਉਹ ਉੱਤਰੀ ਕੋਰੀਆ ਦੇ ਪਰਮਾਣੂ ਖ਼ਤਰੇ ਨਾਲ ਸਿੱਝਣ ਲਈ ਆਪਣੀ ਫ਼ੌਜ ਨੂੰ ਪੂਰੀ ਤਰ੍ਹਾਂ ਤਿਆਰ ਰਖਣ, ਮਿਜ਼ਾਈਲ ਰੱਖਿਆ ਪ੍ਰਣਾਲੀ ਅਤੇ ਜਵਾਬੀ ਕਾਰਵਾਈ ਸਮਰੱਥਾ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦੇਣਗੇ। ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਕੋਸ਼ਿਸ਼ ਕੀਤੀ ਤਾਂ ਦੱਖਣੀ ਕੋਰੀਆ ਅਤੇ ਅਮਰੀਕੀ ਫ਼ੌਜ ਅਜਿਹੀ ਸਜ਼ਾ ਦੇਵੇਗੀ ਜਿਸ ਨਾਲ ਕਿਮ ਸਰਕਾਰ ਦਾ ਖ਼ਾਤਮ ਹੋ ਜਾਵੇਗਾ। -ਏਪੀ

Advertisement

Advertisement