For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਤੇ ਭਾਰਤ ਨੂੰ ਤਕਨਾਲੋਜੀ ਦੇ ਖੇਤਰ ’ਚ ਅੱਗੇ ਰਹਿਣਾ ਚਾਹੀਦੈ: ਡੋਵਾਲ

06:57 AM Jun 19, 2024 IST
ਅਮਰੀਕਾ ਤੇ ਭਾਰਤ ਨੂੰ ਤਕਨਾਲੋਜੀ ਦੇ ਖੇਤਰ ’ਚ ਅੱਗੇ ਰਹਿਣਾ ਚਾਹੀਦੈ  ਡੋਵਾਲ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਮਰੀਕਾ ਦੇ ਆਪਣੇ ਹਮਰੁਤਬਾ ਜੇਕ ਸੁਲੀਵਨ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 18 ਜੂਨ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਮੰਗਲਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਜੈਕ ਸੂਲੀਵਨ ਦੀ ਹਾਜ਼ਰੀ ’ਚ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਵਡੇਰੇ ਰਣਨੀਤਕ ਹਿੱਤਾਂ ਖ਼ਾਤਰ ਅਹਿਮ ਤਕਨਾਲੋਜੀਆਂ ਦੇ ਵਿਕਾਸ ’ਚ ਸਭ ਤੋਂ ਅੱਗੇ ਰਹਿਣਾ ਚਾਹੀਦਾ ਹੈ। ਡੋਵਾਲ ਦੀ ਇਹ ਟਿੱਪਣੀ ਉਨ੍ਹਾਂ ਦੇ ਅਤੇ ਸੂਲੀਵਨ ਵੱਲੋਂ ਮਸਨੂਈ ਬੌਧਿਕਤਾ, ਸੈਮੀਕੰਡਕਟਰ, ਅਹਿਮ ਖਣਿਜਾਂ, ਆਧੁਨਿਕ ਦੂਰਸੰਚਾਰ ਅਤੇ ਰੱਖਿਆ ਖੇਤਰ ’ਚ ਭਾਰਤ-ਅਮਰੀਕਾ ਸਹਿਯੋਗ ਨੂੰ ਹੋਰ ਪੀਡਾ ਕਰਨ ਲਈ ਖਾਸ ਤਰਜੀਹਾਂ ਦੇ ਖ਼ੁਲਾਸੇ ਦੇ ਇਕ ਦਿਨ ਮਗਰੋਂ ਆਈ ਹੈ। ਡੋਵਾਲ ਨੇ ਕਿਹਾ, ‘‘ਜੇ ਸਾਨੂੰ ਆਪਣੀਆਂ ਕੀਮਤੀ ਪ੍ਰਣਾਲੀਆਂ ਦੀ ਸੁਰੱਖਿਆ ਅਤੇ ਬਚਾਅ ਦੀ ਲੋੜ ਹੈ ਤਾਂ ਅਮਰੀਕਾ ਅਤੇ ਭਾਰਤ ਨੂੰ ਤਕਨਾਲੋਜੀ ਦੇ ਖੇਤਰ ’ਚ ਸਭ ਤੋਂ ਅੱਗੇ ਰਹਿਣਾ ਹੋਵੇਗਾ ਅਤੇ ਇਹ ਇਕ ਵੱਡੇ ਰਣਨੀਤਕ ਹਿੱਤਾਂ ਦਾ ਹਿੱਸਾ ਹੈ।’’
ਡੋਵਾਲ ਸੀਆਈਆਈ ਵੱਲੋਂ ਕਰਵਾਏ ਗਏ ਸਨਅਤਾਂ ਨਾਲ ਜੁੜੇ ਗੋਲਮੇਜ਼ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਈਸੀਈਟੀ (ਉਭਰਦੀ ਅਤੇ ਅਹਿਮ ਤਕਨਾਲੋਜੀ ਬਾਰੇ ਭਾਰਤ-ਅਮਰੀਕਾ ਪਹਿਲ) ਨੂੰ ਮਈ 2022 ’ਚ ਅਹਿਮ ਤਕਨਾਲੋਜੀਆਂ ਦੇ ਖੇਤਰਾਂ ’ਚ ਭਾਰਤ ਅਤੇ ਅਮਰੀਕਾ ਵਿਚਕਾਰ ਵਧੇਰੇ ਸਹਿਯੋਗ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਸੀਆਈਆਈ ਦੇ ਇਕ ਬਿਆਨ ਮੁਤਾਬਕ ਡੋਵਾਲ ਨੇ ਆਪਣੀ ਟਿੱਪਣੀ ’ਚ ਤਕਨਾਲੋਜੀ ’ਚ ਸਨਅਤਾਂ ਦੀ ਭੂਮਿਕਾ ਅਤੇ ਆਈਈਸੀਟੀ ਦੀ ਸਥਾਪਨਾ ਮਗਰੋਂ ਉਸ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ। ਸੂਲੀਵਨ ਨੇ ਤਕਨਾਲੋਜੀ ਭਾਈਵਾਲੀ ਲਈ ਤਿੰਨ ਅਹਿਮ ਪਹਿਲੂਆਂ ਦਾ ਜ਼ਿਕਰ ਕੀਤਾ। ਇਨ੍ਹਾਂ ’ਚ ਕਾਢਾਂ, ਉਤਪਾਦਨ ਤੇ ਤਾਇਨਾਤੀ ਸ਼ਾਮਲ ਹਨ। ਬਾਇਡਨ ਪ੍ਰਸ਼ਾਸਨ ਦੇ ਸਿਖਰਲੇ ਅਧਿਕਾਰੀ ਨੇ ਕਾਢਾਂ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਨਿੱਜੀ ਖੇਤਰ ਲਈ ਸਰਕਾਰੀ ਹਮਾਇਤ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਭਾਰਤੀ ਸਨਅਤ ਲਈ ਦੋਤਰਫ਼ਾ ਹਮਾਇਤ ਮੌਜੂਦ ਹੈ ਅਤੇ ਈਕੋ ਸਿਸਟਮ ਤੇ ਸਪਲਾਈ ਚੇਨ ਦਾ ਨਿਰਮਾਣ ਉਤਪਾਦਨ ਦੀ ਕੁੰਜੀ ਹੈ। ਸੀਆਈਆਈ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਆਈਸੀਈਟੀ ਤਹਿਤ ਭਾਰਤ ਅਤੇ ਅਮਰੀਕਾ ਮਸਨੂਈ ਬੌਧਿਕਤਾ, ਬਾਇਓਟੈੱਕ, ਅਹਿਮ ਸਮੱਗਰੀ ਅਤੇ ਖਣਿਜ, ਸੈਮੀਕੰਡਕਟਰ ਜਿਹੇ ਖੇਤਰਾਂ ’ਤੇ ਕੰਮ ਕਰ ਰਹੇ ਹਨ ਤਾਂ ਜੋ ਦੋਵੇਂ ਮੁਲਕਾਂ ਵਿਚਕਾਰ ਗੂੜ੍ਹੇ ਰਿਸ਼ਤਿਆਂ ਨੂੰ ਹੋਰ ਸਮਰੱਥ ਬਣਾਇਆ ਜਾ ਸਕੇ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×