For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਤੇ ਬਰਤਾਨੀਆ ਨੇ ਹੂਤੀ ਬਾਗੀਆਂ ਦੇ ਟਿਕਾਣਿਆਂ ’ਤੇ ਹਮਲੇ ਕੀਤੇ

08:03 AM Feb 26, 2024 IST
ਅਮਰੀਕਾ ਤੇ ਬਰਤਾਨੀਆ ਨੇ ਹੂਤੀ ਬਾਗੀਆਂ ਦੇ ਟਿਕਾਣਿਆਂ ’ਤੇ ਹਮਲੇ ਕੀਤੇ
ਯਮਨ ਵਿੱਚ ਹੂਤੀ ਟਿਕਾਣਿਆਂ ’ਤੇ ਅਮਰੀਕਾ ਤੇ ਬਰਤਾਨੀਆ ਦੇ ਸਾਂਝੇ ਹਮਲਿਆਂ ਤੋਂ ਬਾਅਦ ਉੱਠਦਾ ਹੋਇਆ ਧੂੰਆਂ। -ਫੋਟੋ: ਪੀਟੀਆਈ
Advertisement

ਵਾਸ਼ਿੰਗਟਨ, 25 ਫਰਵਰੀ
ਅਮਰੀਕਾ ਤੇ ਬਰਤਾਨੀਆ ਨੇ ਯਮਨ ਵਿੱਚ ਹੂਤੀ ਬਾਗੀਆਂ ਦੇ 18 ਟਿਕਾਣਿਆਂ ’ਤੇ ਅੱਜ ਹਮਲੇ ਕੀਤੇ। ਇਰਾਨ ਦਾ ਸਮਰਥਨ ਪ੍ਰਾਪਤ ਲੜਾਕਿਆਂ ਦੇ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਸਮੁੰਦਰੀ ਜਹਾਜ਼ਾਂ ’ਤੇ ਹਾਲ ਹੀ ਵਿੱਚ ਵਧਦੇ ਹਮਲਿਆਂ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਹੂਤੀ ਬਾਗੀਆਂ ਨੇ ਪਿਛਲੇ ਹਫਤੇ ਇਕ ਮਿਜ਼ਾਈਲ ਹਮਲਾ ਕੀਤਾ ਸੀ, ਜਿਸ ਕਰ ਕੇ ਇਕ ਮਾਲਵਾਹਕ ਜਹਾਜ਼ ਵਿੱਚ ਅੱਗ ਲੱਗ ਗਈ ਸੀ।
ਅਮਰੀਕੀ ਅਧਿਕਾਰੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਮਰੀਕਾ ਅਤੇ ਬਰਤਾਨੀਆ ਦੇ ਜੰਗੀ ਜਹਾਜ਼ਾਂ ਨੇ ਮਿਜ਼ਾਈਲ, ਲਾਂਚਰ, ਰਾਕੇਟ, ਡਰੋਨ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਠ ਥਾਵਾਂ ’ਤੇ ਹਮਲੇ ਕੀਤੇ। ਇਹ ਚੌਥੀ ਵਾਰ ਹੈ ਜਦੋਂ ਅਮਰੀਕਾ ਅਤੇ ਬਰਤਾਨੀਆ ਦੀਆਂ ਫ਼ੌਜਾਂ ਨੇ 12 ਜਨਵਰੀ ਦੇ ਬਾਅਦ ਤੋਂ ਹੂਤੀ ਬਾਗੀਆਂ ਖ਼ਿਲਾਫ਼ ਇਕ ਸਾਂਝੀ ਮੁਹਿੰਮ ਚਲਾਈ ਹੈ। ਅਮਰੀਕਾ ਇਸ ਤੋਂ ਇਲਾਵਾ ਵੀ ਹੂਤੀ ਬਾਗੀਆਂ ’ਤੇ ਲਗਪਗ ਰੋਜ਼ਾਨਾ ਹਮਲੇ ਕਰ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ‘ਯੂਐੱਸ ਐੱਫ/ਏ-18’ ਜੰਗੀ ਜਹਾਜ਼ਾਂ ਨੂੰ ਯੂਐੱਸਐੱਸ ਡਵਾਈਟ ਡੀ ਆਈਜ਼ਨਹੋਅਰ ਏਅਰਕਰਾਫਟ ਕੈਰੀਅਰ ਤੋਂ ਲਾਂਚ ਕੀਤਾ ਗਿਆ। ਇਹ ਸਮੁੰਦਰੀ ਜਹਾਜ਼ ਇਸ ਸਮੇਂ ਲਾਲ ਸਾਗਰ ਵਿੱਚ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਔਸਟਿਨ ਨੇ ਕਿਹਾ, ‘‘ਅਮਰੀਕਾ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਜਲ ਮਾਰਗਾਂ ਵਿੱਚ ਸ਼ਾਮਲ ਲਾਲ ਸਾਗਰ ਵਿੱਚ ਜੀਵਨ ਅਤੇ ਵਣਜ ਦੇ ਮੁਕਤ ਪ੍ਰਵਾਹ ਦੀ ਰੱਖਿਆ ਲਈ ਲੋੜ ਮੁਤਾਬਕ ਕਾਰਵਾਈ ਕਰਨ ਵਿੱਚ ਸੰਕੋਚ ਨਹੀਂ ਕਰੇਗਾ। ਅਸੀਂ ਹੂਤੀ ਬਾਗੀਆਂ ਨੂੰ ਇਹ ਸਪੱਸ਼ਟ ਕਰਦੇ ਰਹਾਂਗੇ ਕਿ ਜੇਕਰ ਉਨ੍ਹਾਂ ਨੇ ਆਪਣੇ ਅਣਉਚਿਤ ਹਮਲੇ ਬੰਦ ਨਾ ਕੀਤੇ ਤਾਂ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।’’
ਹੂਤੀ ਵਿਦਰੋਹੀਆਂ ਨੇ ‘ਅਮਰੀਕਾ ਅਤੇ ਬਰਤਾਨੀਆ ਦੇ ਹਮਲਾਵਰ ਰੁਖ਼’ ਦੀ ਨਿਖੇਧੀ ਕੀਤੀ ਅਤੇ ਇਸ ਦੇ ਜਵਾਬ ਵਿੱਚ ਫੌਜੀ ਮੁਹਿੰਮ ਚਲਾਉਂਦੇ ਰਹਿਣ ਦਾ ਸੰਕਲਪ ਲਿਆ। ਅਮਰੀਕਾ, ਬਰਤਾਨੀਆ ਅਤੇ ਉਨ੍ਹਾਂ ਦੇ ਹੋਰ ਸਹਿਯੋਗੀਆਂ ਨੇ ਇਕ ਬਿਆਨ ਵਿੱਚ ਕਿਹਾ, ‘‘ਯਮਨ ਵਿੱਚ ਅੱਠ ਥਾਵਾਂ ’ਤੇ ਵਿਸ਼ੇਸ਼ ਤੌਰ ’ਤੇ ਹੂਤੀ ਬਾਗੀਆਂ ਦੇ 18 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।’’ -ਏਪੀ

Advertisement

Advertisement
Author Image

Advertisement
Advertisement
×