ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ: ਨਸ਼ੇੜੀ ਵੱਲੋਂ ਹਥੌੜਾ ਮਾਰ ਕੇ ਭਾਰਤੀ ਵਿਦਿਆਰਥੀ ਦਾ ਕਤਲ

06:48 AM Jan 30, 2024 IST

ਨਿਊਯਾਰਕ, 29 ਜਨਵਰੀ
ਅਮਰੀਕਾ ’ਚ ਜੌਰਜੀਆ ਦੇ ਲਿਥੋਨੀਆ ਸ਼ਹਿਰ ’ਚ ਇੱਕ ਬੇਘਰੇ ਨਸ਼ੇੜੀ ਨੇ ਉਸ 25 ਸਾਲਾ ਭਾਰਤੀ ਵਿਦਿਆਰਥੀ ਦੀ ਹੀ ਹੱਤਿਆ ਕਰ ਦਿੱਤੀ ਜੋ ਉਸਨੂੰ ਸਹਾਰਾ ਦੇ ਰਿਹਾ ਸੀ। ਉਸਨੇ ਵਿਦਿਆਰਥੀ ਦੇ ਸਿਰ ’ਤੇ ਤਕਰੀਬਨ 50 ਵਾਰ ਹਥੌੜਾ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਕੈਮਰੇ ’ਚ ਕੈਦ ਹੋ ਗਈ ਹੈ ਜਿਸ ਵਿੱਚ ਹਮਲਾਵਰ ਜੂਲੀਅਨ ਫੌਕਨਰ ਹਾਲ ਹੀ ਵਿੱਚ ਐੱਮਬੀਏ ਕਰਨ ਵਾਲੇ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੇ ਸਿਰ ’ਤੇ ਹਥੌੜੇ ਨਾਲ ਵਾਰ ਕਰਦਾ ਨਜ਼ਰ ਆ ਰਿਹਾ ਹੈ।
ਮੀਡੀਆ ਚੈਨਲ ਨੇ ਦੱਸਿਆ ਕਿ ਸੈਣੀ, ਫੌਕਨਰ ਨੂੰ ਸ਼ਰਨ ਦੇਣ ਵਾਲੇ ਸਟੋਰ ’ਚ ਕਲਰਕ ਵਜੋਂ ਕੰਮ ਕਰਦਾ ਸੀ। ਚੈਨਲ ਨੇ ਕਿਹਾ ਕਿ ਸੈਣੀ ਨੇ ਫੌਕਨਰ ਦੀ ਮਦਦ ਕਰਦਿਆਂ ਦੋ ਦਿਨ ਉਸਨੂੰ ਖਾਣ-ਪੀਣ ਦਾ ਸਾਮਾਨ ਤੇ ਠੰਢ ਤੋਂ ਬਚਣ ਲਈ ਇੱਕ ਜੈਕੇਟ ਵੀ ਦਿੱਤੀ ਪਰ ਬਾਅਦ ਵਿੱਚ ਸੁਰੱਖਿਆ ਕਾਰਨਾਂ ਕਰਕੇ ਉਸ ਨੇ ਫੌਕਨਰ ਨੂੰ ਜਾਣ ਲਈ ਬੇਨਤੀ ਕੀਤੀ ਅਤੇ ਨਾ ਜਾਣ ’ਤੇ ਪੁਲੀਸ ਦੀ ਮਦਦ ਲੈਣ ਦੀ ਗੱਲ ਕਹੀ। ਵਿਵੇਕ ਸੈਣੀ 16 ਜਨਵਰੀ ਨੂੰ ਆਪਣੇ ਘਰ ਜਾ ਰਿਹਾ ਸੀ ਤਾਂ ਫੌਕਨਰ ਨੇ ਉਸ ’ਤੇ ਹਮਲਾ ਕਰ ਦਿੱਤਾ। ਪੁਲੀਸ ਨੂੰ ਮੌਕੇ ’ਤੇ ਫੌਕਨਰ, ਸੈਣੀ ਦੀ ਲਾਸ਼ ਨੇੜੇ ਖੜ੍ਹਾ ਮਿਲਿਆ। ਬੀਟੈੱਕ ਪੂਰੀ ਕਰਨ ਤੋਂ ਬਾਅਦ ਦੋ ਸਾਲ ਪਹਿਲਾਂ ਅਮਰੀਕਾ ਆਏ ਸੈਣੀ ਨੇ ਹਾਲ ਹੀ ਵਿੱਚ ਐੱਮਬੀਏ ਦੀ ਡਿਗਰੀ ਹਾਸਲ ਕੀਤੀ ਸੀ। ਹਰਿਆਣਾ ਨਾਲ ਸਬੰਧਤ ਸੈਣੀ ਦੇ ਪਿਤਾ ਗੁਰਜੀਤ ਸਿੰਘ ਤੇ ਮਾਂ ਲਲਿਤਾ ਸੈਣੀ ਇਸ ਘਟਨਾ ਤੋਂ ਬਾਅਦ ਸਦਮੇ ’ਚ ਹਨ। -ਪੀਟੀਆਈ

Advertisement

Advertisement
Advertisement