ਅਮਰੀਕਾ: ਅੱਲੜ ਪੁੱਤ ਦੀ ਮੌਤ ਲਈ ਭਾਰਤੀ ਅਮਰੀਕੀ ਜੋੜੇ ਨੇ ਯੂਨੀਵਰਸਿਟੀ ਪੁਲੀਸ ’ਤੇ ਦੋਸ਼ ਲਗਾਏ
12:52 PM Jan 27, 2024 IST
ਨਿਊਯਾਰਕ, 27 ਜਨਵਰੀ
ਪਿਛਲੇ ਹਫਤੇ ਠੰਢ ਕਾਰਨ ਮਰੇ ਭਾਰਤੀ-ਅਮਰੀਕੀ ਅੱਲੜ ਦੇ ਮਾਤਾ-ਪਿਤਾ ਨੇ ਯੂਨੀਵਰਸਿਟੀ ਦੇ ਪੁਲੀਸ ਵਿਭਾਗ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਜੋੜੇ ਦਾ ਪੁੱਤ ਇਲੀਨੋਇਸ ਅਰਬਾਨਾ-ਚੈਂਪੇਨ ਯੂਨੀਵਰਸਿਟੀ ਵਿਚ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। 18 ਸਾਲਾ ਅਕੁਲ ਬੀ. ਧਵਨ ਦੇ ਪਿਛਲੇ ਸ਼ਨਿਚਰਵਾਰ ਤੜਕੇ 1:30 ਵਜੇ ਤੋਂ ਪਹਿਲਾਂ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਯੂਨੀਵਰਸਿਟੀ ਪੁਲੀਸ ਅਨੁਸਾਰ ਅਕੁਲ ਉਸ ਨੂੰ ਪੱਛਮੀ ਅਰਬਾਨਾ ਵਿੱਚ ਯੂਨੀਵਰਸਿਟੀ ਕੈਂਪਸ ਦੇ ਨੇੜੇ ਇਮਾਰਤ ਦੇ ਪਿਛਲੇ 10 ਘੰਟਿਆਂ ਬਾਅਦ ਮਿਲਿਆ। ਉਸ ਵੇਲੇ ਤਾਮਪਾਨ -20 ਤੋਂ -30 ਡਿਗਰੀ ਦੇ ਵਿਚਕਾਰ ਡਿੱਗ ਰਿਹਾ ਸੀ। ਈਸ਼ ਅਤੇ ਰਿਤੂ ਧਵਨ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੇ ਪੁੱਤ ਦੀ ਭਾਲ ’ਚ ਲਾਪ੍ਰਵਾਹੀ ਵਰਤੀ ਤੇ ਸਮਾਂ ਗੁਆਉਣ ਕਾਰਨ ਉਸ ਦੀ ਮੌਤ ਹੋਈ। ਜੇ ਪੁਲੀਸ ਸਹੀ ਢੰਗ ਨਾਲ ਭਾਲ ਕਰਦੀ ਤੇ ਇਸ ਕੰਮ ’ਚ ਤੇਜ਼ੀ ਦਿਖਾਉਂਦੀ ਤਾਂ ਅਕੁਲ ਬਚ ਸਕਦਾ ਸੀ।
Advertisement
Advertisement