ਅਮਰੀਕਾ ਨੇ ਵੀ ਐੱਮਡੀਐੱਚ ਤੇ ਐਵਰੈਸਟ ਦੇ ਉਤਪਾਦਾਂ ਦੀ ਜਾਂਚ ਸ਼ੁਰੂ ਕੀਤੀ
12:18 PM Apr 27, 2024 IST
Advertisement
ਹੈਦਰਾਬਾਦ, 27 ਅਪਰੈਲ
ਅਮਰੀਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫਡੀਏ) ਭਾਰਤੀ ਮਸਾਲੇ ਨਿਰਮਾਤਾਵਾਂ ਐੱਮਡੀਐੱਚ ਅਤੇ ਐਵਰੈਸਟ ਦੇ ਉਤਪਾਦਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਗਕਾਂਗ ਨੇ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕ ਦੇ ਉੱਚ ਪੱਧਰ ਇਨ੍ਹਾਂ ਕੰਪਨੀਆਂ ਦੇ ਮਸਾਲਿਆਂ ’ਚ ਹੋਣ ਦਾ ਦਾਅਵਾ ਕਰਨ ਬਾਅਦ ਕੁਝ ਉਤਪਾਦਾਂ ਦੀ ਵਿਕਰੀ ਨੂੰ ਰੋਕ ਦਿੱਤਾ ਹੈ। ਇਸ ਕਾਰਨ ਐੱਫਡੀਏ ਨੇ ਜਾਂਚ ਸ਼ੁਰੂ ਕੀਤੀ ਹੈ। ਸਿੰਗਾਪੁਰ ਨੇ ਵੀ ਐਵਰੈਸਟ ਸਪਾਈਸ ਮਿਕਸ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ। ਦੂਜੇ ਪਾਸੇ ਐਵਰੈਸਟ ਨੇ ਕਿਹਾ ਹੈ ਕਿ ਇਸ ਦੇ ਮਸਾਲੇ ਖਪਤ ਲਈ ਸੁਰੱਖਿਅਤ ਹਨ। ਐੱਮਡੀਐੱਚ ਨੇ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ ਹੈ। ਭਾਰਤ ਸਰਕਾਰ ਨੇ ਵੀ ਇਨ੍ਹਾਂ ਕੰਪਨੀਆਂ ਦੇ ਮਸਾਲਿਆਂ ਬਾਰੇ ਜਾਂਚ ਸ਼ੁਰੂ ਕੀਤੀ ਹੈ।
Advertisement
Advertisement
Advertisement