ਅਮਰੀਕਾ: ਭਾਰਤੀ ਮੂਲ ਪਰਿਵਾਰ ਦੇ 4 ਜੀਅ ਘਰ ’ਚ ਮ੍ਰਿਤ ਮਿਲੇ
02:35 PM Feb 14, 2024 IST
Advertisement
ਚੰਡੀਗੜ੍ਹ, 14 ਫਰਵਰੀ
ਕੇਰਲ ਦੇ ਚਾਰ ਮੈਂਬਰਾਂ ਦਾ ਪਰਿਵਾਰ ਕੈਲੀਫੋਰਨੀਆ ਦੇ ਸਾਂ ਮਾਟੇਓ ਵਿੱਚ ਆਪਣੇ ਘਰ ਵਿੱਚ ਮ੍ਰਿਤ ਮਿਲਿਆ। ਚਾਰਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ (42), ਪਤਨੀ ਐਲਿਸ ਪ੍ਰਿਯੰਕਾ (40) ਅਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਨੌਹ ਅਤੇ ਨੀਥਨ (4) ਵਜੋਂ ਹੋਈ ਹੈ। ਪੁਲੀਸ ਮੁਤਾਬਕ ਹੈਨਰੀ ਤੇ ਐਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਬਾਕੀ ਦੋ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਦੋਵੇਂ ਬੱਚੇ ਬੈੱਡਰੂਮ ਦੇ ਅੰਦਰ ਮ੍ਰਿਤਕ ਪਾਏ ਗਏ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਤੀ ਪਤਨੀ ਬਾਥਰੂਮ ਦੇ ਅੰਦਰ ਗੋਲੀ ਨਾਲ ਮਾਰੇ ਗਏ। ਬਾਥਰੂਮ ਵਿੱਚ 9ਐੱਮਐੱਮ ਪਿਸਟਲ ਅਤੇ ਲੋਡਡ ਮੈਗਜ਼ੀਨ ਵੀ ਮਿਲਿਆ ਹੈ। ਹੈਨਰੀ ਅਤੇ ਐਲਿਸ ਆਈਟੀ ਪੇਸ਼ੇਵਰ ਸਨ, ਜੋ ਨੌਂ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਸਾਂ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਭਾਰਤ ਵਿੱਚ ਪਰਿਵਾਰ ਦੇ ਸੰਪਰਕ ਵਿੱਚ ਹੈ।
Advertisement
Advertisement
Advertisement