For the best experience, open
https://m.punjabitribuneonline.com
on your mobile browser.
Advertisement

ਐੱਨਸੀਈਆਰਟੀ ਦੀਆਂ ਕਿਤਾਬਾਂ ਵਿੱਚ ਬਾਬਰੀ ਮਸਜਿਦ ਤੇ ਗੁਜਰਾਤ ਦੰਗਿਆਂ ਦੇ ਸੰਦਰਭ ’ਚ ਸੋਧ

08:36 PM Apr 05, 2024 IST
ਐੱਨਸੀਈਆਰਟੀ ਦੀਆਂ ਕਿਤਾਬਾਂ ਵਿੱਚ ਬਾਬਰੀ ਮਸਜਿਦ ਤੇ ਗੁਜਰਾਤ ਦੰਗਿਆਂ ਦੇ ਸੰਦਰਭ ’ਚ ਸੋਧ
Advertisement

ਨਵੀਂ ਦਿੱਲੀ, 5 ਅਪਰੈਲ

Advertisement

ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਨਸੀਈਆਰਟੀ) ਨੇ ਆਪਣੀਆਂ ਪਾਠ ਪੁਸਤਕਾਂ ਵਿੱਚ ਬਦਲਾਅ ਕਰਦੇ ਹੋਏ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ, ਗੁਜਰਾਤ ਦੰਗਿਆਂ ਵਿੱਚ ਮੁਸਲਮਾਨਾਂ ਦੇ ਮਾਰੇ ਜਾਣ, ਹਿੰਦੁਤਵ ਅਤੇ ਮਨੀਪੁਰ ਦੇ ਭਾਰਤ ਵਿੱਚ ਰਲੇਵੇਂ ਦੇ ਸੰਦਰਭ ਵਿੱਚ ਸੋਧ ਕੀਤੀ ਹੈ। ਇਸ ਤੋਂ ਇਲਾਵਾ ਬਾਬਰੀ ਮਸਜਿਦ ਅਤੇ ਹਿੰਦੁਤਵ ਦੀ ਰਾਜਨੀਤੀ ਦੇ ਸੰਦਰਭ ਵੀ ਹਟਾ ਦਿੱਤੇ ਗਏ ਹਨ। ਐੱਨਸੀਈਆਰਟੀ ਨੇ ਹਾਲਾਂਕਿ ਸੋਧੇ ਗਏ ਵਿਸ਼ਿਆਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਅਧਿਕਾਰੀਆਂ ਨੇ ਕਿਹਾ ਕਿ ਇਹ ਬਦਲਾਅ ਪਾਠਕ੍ਰਮ ’ਚ ਰੂਟੀਨ ਅਪਡੇਸ਼ਨ ਦਾ ਹਿੱਸਾ ਹਨ ਅਤੇ ਇਸ ਦਾ ਸਬੰਧ ਨਵੇਂ ਪਾਠਕ੍ਰਮ ਢਾਂਚੇ (ਐੱਨਸੀਐੱਫ) ਮੁਤਾਬਕ ਨਵੀਆਂ ਪੁਸਤਕਾਂ ਦੇ ਵਿਕਾਸ ਨਾਲ ਨਹੀਂ ਹੈ। ਇਹ ਸੋਧ 11ਵੀਂ ਅਤੇ 12ਵੀਂ ਜਮਾਤ ਤੇ ਹੋਰਾਂ ਦੀ ਰਾਜਨੀਤਕ ਵਿਗਿਆਨ ਦੀਆਂ ਪਾਠ ਪੁਸਤਕਾਂ ਵਿੱਚ ਕੀਤੀ ਗਈ ਹੈ।

Advertisement
Author Image

amartribune@gmail.com

View all posts

Advertisement
Advertisement
×