ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਡੀਕਲ ਦੀ ਪੜ੍ਹਾਈ ਲਈ ਐੱਨਆਰਆਈ ਕੋਟੇ ਵਿੱਚ ਸੋਧ

08:33 AM Aug 21, 2024 IST

ਜਸਵੰਤ ਜੱਸ
ਫ਼ਰੀਦਕੋਟ, 20 ਅਗਸਤ
ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਅਧੀਨ ਚੱਲਦੇ ਦਰਜਨਾਂ ਮੈਡੀਕਲ ਕਾਲਜਾਂ ਨੂੰ ਵੱਡੀ ਰਾਹਤ ਦਿੰਦਿਆਂ ਐੱਨਆਰਆਈ ਕੋਟੇ ਵਿੱਚ ਸੋਧ ਕਰ ਦਿੱਤੀ ਹੈ। ਪਹਿਲਾਂ ਐੱਨਆਰਆਈ ਵਿਦਿਆਰਥੀਆਂ ਲਈ 15 ਫੀਸਦੀ ਕੋਟਾ ਰੱਖਿਆ ਗਿਆ ਸੀ ਅਤੇ ਪਰਵਾਸੀ ਪੰਜਾਬੀ ਇੱਥੇ ਆ ਕੇ ਮੈਡੀਕਲ ਸਿੱਖਿਆ ਦੀ ਪੜ੍ਹਾਈ ਕਰ ਸਕਦੇ ਸਨ ਪਰ ਕਿਸੇ ਵੀ ਐੱਨਆਰਆਈ ਵਿਦਿਆਰਥੀ ਨੇ ਪੰਜਾਬ ਵਿੱਚ ਪੜ੍ਹਨ ਨੂੰ ਪਹਿਲ ਨਹੀਂ ਦਿੱਤੀ ਜਿਸ ਕਰਕੇ ਪਿਛਲੇ ਸਾਲ ਐੱਮਡੀ ਦੀਆਂ 12 ਸੀਟਾਂ ਖਾਲੀ ਰਹਿ ਗਈਆਂ ਸਨ। ਬਾਬਾ ਫ਼ਰੀਦ ਯੂਨੀਵਰਸਿਟੀ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਹੁਣ ਐੱਨਆਰਆਈ ਪੰਜਾਬੀ ਆਪਣੇ ਪੰਜਾਬ ’ਚ ਰਹਿੰਦੇ ਰਿਸ਼ਤੇਦਾਰਾਂ ਨੂੰ ਐੱਮਡੀ, ਐੱਮਬੀਬੀਐਸ ਅਤੇ ਬੀਡੀਐੱਸ ਦੀ ਪੜ੍ਹਾਈ ਲਈ ਸਿਫਾਰਿਸ਼ ਵੀ ਕਰ ਸਕਦਾ ਹੈ ਅਤੇ ਇਸ ਸਿਫਾਰਿਸ਼ ’ਤੇ ਐਨਆਰਆਈ ਦੇ ਪੰਜਾਬ ਰਹਿੰਦੇ ਰਿਸ਼ਤੇਦਾਰ ਨੂੰ ਵੀ ਮੈਡੀਕਲ ਪੜ੍ਹਾਈ ਲਈ ਦਾਖ਼ਲਾ ਮਿਲ ਜਾਵੇਗਾ ਪਰੰਤੂ ਉਸ ਨੂੰ ਫੀਸ ਐੱਨਆਰਆਈ ਕੋਟੇ ਵਾਲੀ ਹੀ ਦੇਣੀ ਪਵੇਗੀ। ਯੂਨੀਵਰਸਿਟੀ ਦੇ ਇਸ ਫੈਸਲੇ ਨਾਲ ਪੰਜਾਬ ਦੇ ਕਰੀਬ ਛੇ ਨਿੱਜੀ ਮੈਡੀਕਲ ਕਾਲਜਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਕੋਲ ਐੱਨਆਰਆਈ ਵਿਦਿਆਰਥੀਆਂ ਨੂੰ ਬੀਡੀਐੱਸ, ਐੱਮਬੀਬੀਐੱਸ ਅਤੇ ਐੱਮਡੀ ਵਿੱਚ ਦਾਖਲਾ ਦੇਣ ਲਈ ਕੋਟਾ ਸੀ ਪਰੰਤੂ ਵਿਦਿਆਰਥੀ ਨਾ ਆਉਣ ਕਾਰਨ ਉਨ੍ਹਾਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਸੀ ਪਰੰਤੂ ਹੁਣ ਇਹ ਕੋਟਾ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੂੰ ਅਲਾਟ ਹੋਣ ਕਰਕੇ ਉਹ ਇੱਥੇ ਦਾਖ਼ਲਾ ਲੈ ਸਕਣਗੇ। ਐੱਮਬੀਬੀਐੱਸ, ਬੀਡੀਐੱਸ ਅਤੇ ਐੱਮਡੀ ਲਈ ਐੱਨਆਰਆਈ ਕੋਟੇ ਲਈ 1 ਕਰੋੜ 10 ਲੱਖ ਰੁਪਏ ਫੀਸ ਨਿਰਧਾਰਿਤ ਹੈ ਜਦੋਂ ਕਿ ਸਥਾਨਕ ਵਿਦਿਆਰਥੀਆਂ ਲਈ ਇਹ ਫੀਸ ਸਿਰਫ 58 ਲੱਖ ਰੁਪਏ ਹੈ। ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਜੀਵ ਸੂਦ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਮੈਡੀਕਲ ਪੜ੍ਹਾਈ ਲਈ ਸਿਫਾਰਿਸ਼ ਕਰ ਸਕਦੇ ਹਨ ਅਤੇ ਇਸ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੰਬੈਸੀ ਵੱਲੋਂ ਐਨਆਰਆਈ ਹੋਣ ਦਾ ਸਰਟੀਫਿਕੇਟ, ਕੁਰਸੀਨਾਮਾ ਅਤੇ ਹੋਰ ਲੋੜੀਂਦੇ ਦਸਤਾਵੇਜ਼ ਸਥਾਨਕ ਰਿਸ਼ਤੇਦਾਰ ਨੂੰ ਦਾਖਲੇ ਲਈ ਪੇਸ਼ ਕਰਨੇ ਪੈਣਗੇ। ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਪ੍ਰਿਅੰਕਾ ਭਾਰਤੀ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਦੇ ਬਾਵਜੂਦ ਐਨਆਰਆਈ ਕੋਟੇ ਦੀਆਂ ਕੁਝ ਸੀਟਾਂ ਖਾਲੀ ਰਹਿਣ ਦੀਆਂ ਸੰਭਾਵਨਾਵਾਂ ਹਨ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਸ ਦੇ ਬਾਵਜੂਦ ਵੀ ਸੀਟਾਂ ਖਾਲੀ ਰਹਿੰਦੀਆਂ ਹਨ ਤਾਂ ਉਹ ਨੀਟ ਕੋਟੇ ਵਿੱਚ ਭਾਰਤ ਸਰਕਾਰ ਨੂੰ ਵਾਪਸ ਭੇਜੀਆਂ ਜਾਣਗੀਆਂ।

Advertisement

Advertisement