ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਐਂਬੂਲੈਂਸ ਭੇਟ

06:39 AM Apr 25, 2024 IST
ਐਂਬੂਲੈਂਸ ਦੀਆਂ ਚਾਬੀਆਂ ਦੇਣ ਮੌਕੇ ਪਲਵਿੰਦਰ ਸਿੰਘ ਭੋਗਲ ਤੇ ਪ੍ਰਭਦੀਪ ਸਿੰਘ ਭੋਗਲ। -ਫੋਟੋ: ਮਜਾਰੀ

ਬੰਗਾ (ਪੱਤਰ ਪ੍ਰੇਰਕ): ਬੰਗਾ ਦੇ ਭੋਗਲ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਆਧੁਨਿਕ ਤਕਨੀਕ ਦੀਆਂ ਸਹੂਲਤਾਂ ਵਾਲੀ ਐਂਬੂਲੈਂਸ ਪ੍ਰਦਾਨ ਕੀਤੀ ਗਈ। ਇਹ ਕਾਰਜ ਮਰਹੂਮ ਸ. ਕਰਨੈਲ ਸਿੰਘ ਭੋਗਲ ਦੀ ਨਿੱਘੀ ਯਾਦ ਵਿੱਚ ਉਨ੍ਹਾਂ ਦੀ ਪਤਨੀ ਬੀਬੀ ਸਤਨਾਮ ਕੌਰ, ਪੁੱਤਰ ਪਲਵਿੰਦਰ ਸਿੰਘ ਭੋਗਲ ਅਤੇ ਪੋਤਰੇ ਪ੍ਰਭਦੀਪ ਸਿੰਘ ਭੋਗਲ ਵੱਲੋਂ ਕੀਤਾ ਗਿਆ। ਇਸ ਮੌਕੇ ਭੋਗਲ ਪਰਿਵਾਰ ਵੱਲੋਂ ਹਸਪਤਾਲ ਦੇ ਪ੍ਰਬੰਧਕੀ ਟਰੱਸਟ ਦੇ ਨੁਮਾਇੰਦਿਆਂ ਨੂੰ ਐਂਬੂਲੈਂਸ ਦੀਆਂ ਚਾਬੀਆਂ ਸੌਂਪੀਆਂ ਗਈਆਂ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਭੋਗਲ ਪਰਿਵਾਰ ਦੇ ਇਸ ਸਮਾਜ ਸੇਵੀ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਟਰੱਸਟ ਦਫ਼ਤਰ ਦੇ ਸੁਪਰਡੈਂਟ ਮਹਿੰਦਰਪਾਲ ਸਿੰਘ, ਬੀਬੀ ਹਰਭਜਨ ਕੌਰ ਨੋਤਾ, ਹਰਦੀਪ ਸਿੰਘ ਕੰਦੋਲਾ, ਸੁਰਿੰਦਰ ਸਿੰਘ ਭੋਗਲ, ਬੀਬੀ ਕੁਲਵਿੰਦਰ ਕੌਰ, ਤਜਿੰਦਰ ਕੌਰ, ਨਵਨੀਤ ਕੌਰ ਭੋਗਲ ਨਿਊਜ਼ੀਲੈਂਡ, ਮੈਡਮ ਤਜਿੰਦਰ ਕੌਰ ਸ਼ੀਰਾ ਤੇ ਸਿਮਰਪ੍ਰੀਤ ਕੌਰ ਹਾਜ਼ਰ ਸਨ।

Advertisement

Advertisement
Advertisement