ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੁਰਕੀ ਵਿੱਚ ਐਂਬੂਲੈਂਸ ਹੈਲੀਕਾਪਟਰ ਹਾਦਸਾਗ੍ਰਸਤ, ਚਾਰ ਹਲਾਕ

06:58 AM Dec 23, 2024 IST

ਮੁਗਲਾ (ਤੁਰਕੀ): ਦੱਖਣ-ਪੱਛਮੀ ਤੁਰਕੀ ਵਿੱਚ ਅੱਜ ਸਵੇਰੇ ਇੱਕ ਐਂਬੂਲੈਂਸ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋ ਪਾਇਲਟ, ਇੱਕ ਡਾਕਟਰ ਅਤੇ ਇੱਕ ਸਿਹਤ ਮੁਲਾਜ਼ਮ ਮੁਗਲਾ ਸ਼ਹਿਰ ਤੋਂ ਗੁਆਂਢੀ ਸੂਬੇ ਅੰਤਾਲਿਆ ਲਈ ਰਵਾਨਾ ਹੋਏ ਸਨ। ਉਨ੍ਹਾਂ ਅੰਤਾਲਿਆ ਤੋਂ ਮਰੀਜ਼ ਲੈਣਾ ਸੀ। ਇਸ ਦੌਰਾਨ ਹੈਲੀਕਾਪਟਰ ਹਸਪਤਾਲ ਦੀ ਇਮਾਰਤ ਨਾਲ ਟਕਰਾ ਕੇ ਨੇੜਲੇ ਖੇਤ ਵਿੱਚ ਜਾ ਡਿੱਗਿਆ। ਮੁਗਲਾ ਗਵਰਨਰ ਇਦਰੀਸ ਅਕਬਿਕ ਨੇ ਦੱਸਿਆ ਕਿ ਉਡਾਣ ਭਰਦੇ ਸਮੇਂ ਇਲਾਕੇ ਵਿੱਚ ਕਾਫੀ ਧੁੰਦ ਸੀ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਏਪੀ

Advertisement

Advertisement