ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਬੂਜਾ ਸੀਮਿੰਟ ਯੂਨਿਟ ਨੇ ਵਾਤਾਵਰਨ ਦਿਵਸ ਮਨਾਇਆ

06:23 AM Jun 07, 2024 IST
ਮੁੱਖ ਮਹਿਮਾਨ ਚਰਨਜੀਤ ਸਿੰਘ ਰਾਏ ਦਾ ਸਵਾਗਤ ਕਰਦੇ ਹੋਏ ਯੂਨਿਟ ਹੈੱਡ।

ਜਗਮੋਹਨ ਸਿੰਘ
ਘਨੌਲੀ, 6 ਜੂਨ
ਇੱਥੇ ਅੰਬੂਜਾ ਸੀਮਿੰਟ ਯੂਨਿਟ ਦਬੁਰਜੀ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਰੂਪਨਗਰ ਦੇ ਸਹਾਇਕ ਵਾਤਾਵਰਨ ਇੰਜੀਨੀਅਰ ਚਰਨਜੀਤ ਸਿੰਘ ਰਾਏ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਫੈਕਟਰੀ ਵੱਲੋਂ ਯਸ਼ਪਾਲ ਸ਼ਰਮਾ ਨੇ ਪ੍ਰਦੂਸ਼ਣ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਨਵੀਂ ਕੰਨਵੇਅਰ ਬੈਲਟ ਲਗਾਈ ਜਾ ਚੁੱਕੀ ਹੈ, ਕੋਲਾ ਯਾਰਡ ਦੇ ਨੇੜੇ ਸਥਿਤ ਜਗ੍ਹਾ ਨੂੰ ਪੱਕਾ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਇੱਥੇ ਨਵੀਂ ਸ਼ੈੱਡ ਵੀ ਉਸਾਰੀ ਜਾ ਰਹੀ ਹੈ। ਯੂਨਿਟ ਹੈੱਡ ਸ਼ਸ਼ੀ ਭੂਸ਼ਣ ਮੁਖੀਜਾ ਨੇ ਭਰੋਸਾ ਦਿੱਤਾ ਕਿ ਅੰਬੂਜਾ ਸੀਮਿੰਟ ਯੂਨਿਟ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਫੈਕਟਰੀ ਵੱਲੋਂ ਪ੍ਰਦੂਸ਼ਣ ਦੀ ਰੋਕਥਾਮ ਰਾਹੀਂ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ’ਤੇ ਸਖ਼ਤੀ ਨਾਲ ਅਮਲ ਕੀਤਾ ਜਾ ਰਿਹਾ ਹੈ। ਮੁੱਖ ਮਹਿਮਾਨ ਚਰਨਜੀਤ ਸਿੰਘ ਰਾਏ ਨੇ ਕਿਹਾ ਕਿ ਦਿਨੋਂ ਦਿਨ ਵਧ ਰਹੀ ਤਪਸ਼ ਰੁੱਖਾਂ ਦੇ ਲਗਾਤਾਰ ਵੱਢੇ ਜਾਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਘੱਟੋ ਘੱਟ ਤਿੰਨ ਚਾਰ ਪੌਦੇ ਲਗਾ ਕੇ ਉਨ੍ਹਾਂ ਦੇ ਰੁੱਖ ਬਣਨ ਤੱਕ ਪਾਲਣ ਪੋਸ਼ਣ ਦਾ ਪ੍ਰਬੰਧ ਕਰੇ। ਡਿਪਟੀ ਜਨਰਲ ਮੈਨੇਜਰ (ਐਚ.ਆਰ.) ਰਿਤੇਸ਼ ਜੈਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

Advertisement

Advertisement
Advertisement