For the best experience, open
https://m.punjabitribuneonline.com
on your mobile browser.
Advertisement

ਐਂਬਰੌਜ਼ੀਅਲ ਸਕੂਲ ਦਾ ਤਾਇਕਵਾਂਡੋ ’ਚ ਸ਼ਾਨਦਾਰ ਪ੍ਰਦਰਸ਼ਨ

10:17 AM Sep 25, 2024 IST
ਐਂਬਰੌਜ਼ੀਅਲ ਸਕੂਲ ਦਾ ਤਾਇਕਵਾਂਡੋ ’ਚ ਸ਼ਾਨਦਾਰ ਪ੍ਰਦਰਸ਼ਨ
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ।
Advertisement

ਜ਼ੀਰਾ:

Advertisement

ਤਾਮਿਲਨਾਡੂ ਸਟੇਟ ਦੇ ਕੋਇੰਬਟੂਰ ਸ਼ਹਿਰ ਵਿੱਚ ਦਿਸ਼ਾ-ਏ ਲਾਈਫ਼ ਸਕੂਲ ਵੱਲੋਂ ਸੀਆਈਐੱਸਸੀਈ ਨੈਸ਼ਨਲ ਤਾਇਕਵਾਂਡੋ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲੀਆਂ ਵਿੱਚ ਲਗਪਗ 750 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚ ਵੰਡਿਆ ਗਿਆ ਸੀ। ਇਸ ਦੌਰਾਨ ਐਂਬਰੌਜ਼ੀਅਲ ਪਬਲਿਕ ਸਕੂਲ ਜ਼ੀਰਾ ਨੇ ਇਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ। ਨਾਰਥ ਰਿਜਨ ਵੱਲੋਂ ਹਿੱਸਾ ਲੈਣ ਵਾਲੇ ਐਂਬਰੌਜ਼ੀਅਲ ਸਕੂਲ ਦੀ ਖਿਡਾਰਨ ਤਨੂਰੀਤ ਕੌਰ ਅਤੇ ਸ਼ਾਨਪ੍ਰੀਤ ਕੌਰ ਅੰਡਰ-19 ਲੜਕੀਆਂ, ਲਖਵੀਰ ਸਿੰਘ ਅੰਡਰ-19 ਲੜਕੇ, ਸੁਖਰਾਜ ਸਿੰਘ ਅੰਡਰ-14 ਲੜਕੇ ਵਰਗਾਂ ਵਿੱਚ ਸ਼ਾਮਲ ਸਨ। ਮੁਕਾਬਲੇ ਵਿਚ ਸ਼ਾਨਪ੍ਰੀਤ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਲਖਵੀਰ ਸਿੰਘ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਸਕੂਲ ਪਹੁੰਚਣ ਤੋਂ ਬਾਅਦ ਸਵਾਗਤ ਸਮਾਰੋਹ ਦੇ ਦੌਰਾਨ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement