ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਮਬੀਬੀਐੱਸ: ਦਾਖ਼ਲਾ ਸਰਕਾਰੀ ਕੋਟੇ ’ਚ, ਫੀਸ ਮੈਨੇਜਮੈਂਟ ਕੋਟੇ ਦੀ

08:29 AM Aug 25, 2024 IST
ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸਿਜ਼ ਦੀ ਬਾਹਰੀ ਝਲਕ।

ਬਲਵੰਤ ਗਰਗ
ਫਰੀਦਕੋਟ, 24 ਅਗਸਤ
ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸਿਜ਼ ਨੇ ਅੱਜ ਸ਼ਾਮ ਇੱਕ ਨੋਟਿਸ ਜਾਰੀ ਕਰ ਕੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਹੈ। ਇਸ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (ਏਆਈਐੱਮਐੱਸਆਰ) ਬਠਿੰਡਾ ’ਚ ਐੱਮਬੀਬੀਐੱਸ ਦੇ ਵਿਦਿਆਰਥੀਆਂ ਨੂੰ ਸਰਕਾਰੀ ਕੋਟੇ ਦੀਆਂ 75 ਸੀਟਾਂ ਲਈ ਵੀ ਪੂਰੀ ਕੋਰਸ ਫੀਸ ਵਜੋਂ 58.02 ਲੱਖ ਰੁਪਏ ਹੀ ਅਦਾ ਕਰਨੇ ਪੈਣਗੇ। ਜਾਣਕਾਰੀ ਅਨੁਸਾਰ ਏਆਈਐੱਮਐੱਸਆਰ ’ਚ 150 ਐੱਮਬੀਬੀਐੱਸ ਸੀਟਾਂ ਹਨ, ਜਿਨ੍ਹਾਂ ’ਚੋਂ 75 ਸਰਕਾਰੀ, 53 ਮੈਨੇਜਮੈਂਟ ਅਤੇ 22 ਐੱਨਆਰਆਈ ਕੋਟੇ ਤਹਿਤ ਆਉਂਦੀਆਂ ਹਨ। ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਡੀਐੱਮਈਆਰ) ਵੱਲੋਂ 9 ਅਗਸਤ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤਹਿਤ ਵਿਦਿਆਰਥੀਆਂ ਨੇ ਐੱਮਬੀਬੀਐੱਸ ਸਰਕਾਰੀ ਕੋਟੇ ਦੀਆਂ 75 ਸੀਟਾਂ ’ਤੇ 22,54,100 ਰੁਪਏ ਪੂਰੇ ਕੋਰਸ ਦੀ ਟਿਊਸ਼ਨ ਫੀਸ ਵਜੋਂ ਅਦਾ ਕਰਨੇ ਸਨ। ਮੈਨੇਜਮੈਂਟ ਕੋਟੇ ਦੀਆਂ ਸੀਟਾਂ ਲਈ ਇਹ ਫੀਸ 58.02 ਲੱਖ ਰੁਪਏ ਅਤੇ ਐੱਨਆਰਆਈ ਕੋਟੇ ਦੀ ਸੀਟਾਂ ਲਈ ਇਹ ਫੀਸ 1.10 ਲੱਖ ਯੂਐੱਸ ਡਾਲਰ ਸੀ। ਨੋਟੀਫਿਕੇਸ਼ਨ ਦੇ ਅਨੁਸਾਰ ਏਆਈਐੱਮਐੱਸਆਰ ’ਚ 53 ਮੈਨੇਜਮੈਂਟ ਕੋਟੇ ਦੀਆਂ ਸੀਟਾਂ ’ਤੇ ਵਿਦਿਆਰਥੀਆਂ ਨੂੰ 58.02 ਲੱਖ ਅਤੇ 22 ਐੱਨਆਰਆਈ ਕੋਟੇ ਦੀਆਂ ਸੀਟਾਂ ਲਈ ਵਿਦਿਆਰਥੀਆਂ ਨੂੰ 1.10 ਲੱਖ ਅਮਰੀਕੀ ਡਾਲਰ ਪੂਰੇ ਕੋਰਸ ਦੀ ਟਿਊਸ਼ਨ ਫੀਸ ਵਜੋਂ ਭਰਨੇ ਪੈਣੇ ਸਨ। ਇਸ ਤਰ੍ਹਾਂ ਬਾਬਾ ਫਰੀਦ ਯੂਨੀਵਰਸਿਟੀ ਨੇ ਅੱਜ ਜਾਰੀ ਕੀਤੇ ਗਏ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਸਰਕਾਰੀ ਕੋਟੇ ਦੀਆਂ 75 ਸੀਟਾਂ ’ਤੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਕੋਟੇ ਦੀ ਸੀਟ ਵਾਲੀ ਹੀ ਫੀਸ ਭਰਨੀ ਪਏਗੀ। ਇਸ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ, ‘‘ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤਹਿਤ ਏਆਈਐੱਮਐੱਸਆਰ ਕਾਲਜ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਰਕਾਰੀ ਕੋਟੇ ਦੀਆਂ ਸੀਟਾਂ ’ਤੇ ਵੀ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਦੇ ਹਿਸਾਬ ਨਾਲ ਫੀਸ ਵਸੂਲੀ ਜਾਵੇਗੀ।’’ ਬਾਬਾ ਫਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਰਾਕੇਸ਼ ਗੋਰੀਆ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ’ਚ ਚਾਹਵਾਨ ਵਿਦਿਆਰਥੀਆਂ ਨੂੰ ਆਪਣੀ ਚੋਣ ਬਦਲਣ ਦੀ ਸਲਾਹ ਵੀ ਦਿੱਤੀ ਗਈ ਹੈ। ਹਾਈ ਕੋਰਟ ਨੇ ਏਆਈਐੱਮਐੱਸਆਰ ਨੂੰ ਸਰਕਾਰੀ ਕੋਟੇ ਦੀਆਂ ਸੀਟਾਂ ਦੇ ਤਹਿਤ ਦਾਖ਼ਲਾ ਦੇਣ ਵਾਲੇ ਵਿਦਿਆਰਥੀਆਂ ਤੋਂ ਮੈਨੇਜਮੈਂਟ ਕੋਟੇ ਦੀ ਫੀਸ ਵਸੂਲਣ ਦੀ ਇਜਾਜ਼ਤ ਇਸ ਸ਼ਰਤ ’ਤੇ ਦਿੱਤੀ ਹੈ ਕਿ ਸਰਕਾਰੀ ਕੋਟੇ ਦੀਆਂ ਸੀਟਾਂ ਅਤੇ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਵਿਚਲੇ ਫ਼ਰਕ ਵਾਲੀ ਰਾਸ਼ੀ ਦਾਖ਼ਲਾ ਪ੍ਰਕਿਰਿਆ ਮੁਕੰਮਲ ਹੋਣ ਦੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਮੈਡੀਕਲ ਕਾਲਜ ਵੱਲੋਂ ਇੱਕ ਫਿਕਸਡ ਡਿਪਾਜ਼ਿਟ ਵਿੱਚ ਰੱਖੀ ਜਾਵੇ। ਹੋਈ ਕੋਰਟ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਫਿਕਸ ਡਿਪਾਜ਼ਿਟ ਰਸੀਦ ਦੀ ਇੱਕ ਕਾਪੀ ਮੈਡੀਕਲ ਸਿੱਖਿਆ ਵਿਭਾਗ ਨੂੰ ਸੌਂਪੀ ਜਾਵੇਗੀ ਅਤੇ ਹਾਈ ਕੋਰਟ ਦੇ ਅਗਲੇ ਹੁਕਮਾਂ ਤੱਕ ਫਿਕਸਡ ਡਿਪਾਜ਼ਿਟ ਦੀ ਰਾਸ਼ੀ ਨੂੰ ਕਢਵਾਇਆ ਨਹੀਂ ਜਾਵੇਗਾ। ਏਆਈਐੱਮਐੱਸਆਰ ਨੇ ਦਾਖਲਾ ਪ੍ਰਾਸਪੈਕਟਸ ਵਿੱਚ 128 ਸੀਟਾਂ ’ਤੇ ਪੂਰੇ ਕੋਰਸ ਦੀ ਟਿਊਸ਼ਨ ਫੀਸ ਵਜੋਂ 63,93,930 ਰੁਪਏ ਨਿਰਧਾਰਤ ਕੀਤੇ ਹਨ। ਐੱਨਆਰਆਈ ਕੋਟੇ ਦੀਆਂ 22 ਸੀਟਾਂ ਲਈ ਇਹ ਫੀਸ 1.25 ਲੱਖ ਡਾਲਰ ਹੈ।

Advertisement

Advertisement
Advertisement