ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਬਾਨੀ ਨੇ ਉਤਰਾਧਿਕਾਰੀ ਯੋਜਨਾ ਅੱਗੇ ਵਧਾਈ: ਈਸ਼ਾ, ਆਕਾਸ਼ ਤੇ ਅਨੰਤ ਰਿਲਾਇੰਸ ਦੇ ਬੋਰਡ ਆਫ਼ ਡਾਇਰੈਕਟਰਜ਼ ’ਚ ਸ਼ਾਮਲ

03:12 PM Aug 28, 2023 IST

ਮੁੰਬਈ, 28 ਅਗਸਤ
ਰਿਲਾਇੰਸ ਇੰਡਸਟਰੀਜ਼ ਨੇ ਅੱਜ ਆਪਣੀ ਉਤਰਾਧਿਕਾਰੀ ਯੋਜਨਾ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅਤੇ ਪੁੱਤਰ ਆਕਾਸ਼ ਅਤੇ ਅਨੰਤ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਨਿਯੁਕਤ ਕੀਤਾ ਗਿਆ ਹੈ ਰਿਲਾਇੰਸ ਇੰਡਸਟਰੀਜ਼ ਨੇ ਸ਼ੇਅਰ ਬਾਜ਼ਾਰ ਨੂੰ ਭੇਜੇ ਨੋਟਿਸ 'ਚ ਕਿਹਾ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਬੈਠਕ ਸਾਲਾਨਾ ਆਮ ਬੈਠਕ (ਏਜੀਐੱਮ) ਤੋਂ ਪਹਿਲਾਂ ਹੋਈ। ਇਸ ਨੇ ਈਸ਼ਾ, ਆਕਾਸ਼ ਅਤੇ ਅਨੰਤ ਦੀ ਗੈਰ-ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਪਿਛਲੇ ਸਾਲ ਮੁਕੇਸ਼ ਅੰਬਾਨੀ (66) ਨੇ ਆਪਣੇ ਵੱਡੇ ਬੇਟੇ ਆਕਾਸ਼ ਅੰਬਾਨੀ ਨੂੰ ਦੇਸ਼ ਦੀ ਸਭ ਤੋਂ ਵੱਡੀ ਮੋਬਾਈਲ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਦਾ ਚੇਅਰਮੈਨ ਬਣਾਉਣ ਦਾ ਰਸਤਾ ਸਾਫ਼ ਕਰ ਦਿੱਤਾ ਸੀ। ਹਾਲਾਂਕਿ ਅੰਬਾਨੀ ਜੀਓ ਪਲੇਟਫਾਰਮਸ ਦੇ ਚੇਅਰਮੈਨ ਬਣੇ ਰਹੇ। ਰਿਲਾਇੰਸ ਜੀਓ ਇਨਫੋਕਾਮ ਇਸ ਦੇ ਅਧੀਨ ਆਉਂਦਾ ਹੈ। ਆਕਾਸ਼ ਦੀ ਜੁੜਵਾਂ ਭੈਣ ਈਸ਼ਾ (31) ਨੂੰ ਰਿਲਾਇੰਸ ਦੀ ਰਿਟੇਲ ਯੂਨਿਟ ਲਈ ਅਤੇ ਛੋਟੇ ਬੇਟੇ ਅਨੰਤ ਨੂੰ ਨਵੀਂ ਊਰਜਾ ਕਾਰੋਬਾਰ ਲਈ ਚੁਣਿਆ ਗਿਆ ਸੀ।

Advertisement

Advertisement
Advertisement
Advertisement