ਅੰਬਾਲਾ ਨਗਰ ਕੌਂਸਲ ਨੇ ਮੰਦਰ, ਮਜ਼ਾਰ ਤੇ ਦੁਕਾਨਾਂ ਢਾਹੀਆਂ
06:42 AM Nov 03, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਨਵੰਬਰ
ਅੰਬਾਲਾ ਕੈਂਟ ਨਗਰ ਕੌਂਸਲ ਦੀ ਟੀਮ ਨੇ ਕਾਰਵਾਈ ਕਰਦਿਆਂ ਅੱਜ ਸਰਕਾਰੀ ਜ਼ਮੀਨ ’ਤੇ ਉਸਾਰੇ ਗਏ ਮੰਦਰ, ਮਜ਼ਾਰ ਅਤੇ ਦੁਕਾਨਾਂ ’ਤੇ ਬੁਲਡੋਜ਼ਰ ਚਲਾ ਕੇ ਨਾਜਾਇਜ਼ ਕਬਜ਼ੇ ਹਟਾ ਦਿੱਤੇ। ਕਾਰਵਾਈ ਦੌਰਾਨ ਭਾਰੀ ਪੁਲੀਸ ਬਲ ਤਾਇਨਾਤ ਰਿਹਾ। ਇੱਥੋਂ ਦੀ 12 ਕਰਾਸ ਰੋਡ ’ਤੇ ਸਰਕਾਰੀ ਜ਼ਮੀਨ ਤੇ ਬਣਾਏ ਗਏ ਮੰਦਰ ਅਤੇ ਮਜ਼ਾਰ ਸੜਕ ਅਤੇ ਨਾਲੇ ਦੀ ਉਸਾਰੀ ਵਿਚ ਅੜਿੱਕਾ ਬਣੇ ਹੋਏ ਸਨ, ਜਿਨ੍ਹਾਂ ਨੂੰ ਢਾਹੁਣ ਲਈ ਪਰਿਸ਼ਦ ਨੇ ਬਕਾਇਦਾ ਅਦਾਲਤ ਰਾਹੀਂ ਆਗਿਆ ਲਈ ਹੈ। ਮੌਕੇ ’ਤੇ ਮੌਜੂਦ ਨਗਰ ਕੌਂਸਲ ਦੇ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਾਰੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਸਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦਾ ਜ਼ਿਆਦਾ ਸਮਾਂ ਮੂਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਤੇ ਲੱਗਾ ਹੈ। ਮੂਰਤੀਆਂ ਖੰਡਿਤ ਨਹੀਂ ਹੋਣ ਦਿੱਤੀਆਂ ਗਈਆਂ ਅਤੇ ਇਨ੍ਹਾਂ ਨੂੰ ਕਿਸੇ ਹੋਰ ਮੰਦਰ ਵਿਚ ਰੱਖਿਆ ਜਾਵੇਗਾ।
Advertisement
Advertisement