For the best experience, open
https://m.punjabitribuneonline.com
on your mobile browser.
Advertisement

ਅੰਬਾਲਾ ਕੈਂਟ: ਪਛੜਨ ਤੋਂ ਬਾਅਦ ਅਨਿਲ ਵਿੱਜ ਨੇ ਚਿਤਰਾ ਸਰਵਾਰਾ ’ਤੇ ਲੀਡ ਬਣਾਈ

12:00 PM Oct 08, 2024 IST
ਅੰਬਾਲਾ ਕੈਂਟ  ਪਛੜਨ ਤੋਂ ਬਾਅਦ ਅਨਿਲ ਵਿੱਜ ਨੇ ਚਿਤਰਾ ਸਰਵਾਰਾ ’ਤੇ ਲੀਡ ਬਣਾਈ
ਅਨਿਲ ਵਿਜ। -ਫਾਈਲ ਫੋਟੋ
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 8 ਅਕਤੂਬਰ
Haryana Elections Ambala Cantt. Constituency: ਹਰਿਆਣਾ ਵਿਧਾਨ ਸਭਾ ਚੋਣਾਂ ਦੀ ਜਾਰੀ ਗਿਣਤੀ ਦੌਰਾਨ ਅੰਬਾਲਾ ਕੈਂਟ ਹਲਕੇ ਵਿੱਚ ਭਾਜਪਾ ਉਮੀਦਵਾਰ ਅਤੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਤੇ ਕਾਂਗਰਸ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਚਿਤਰਾ ਸਰਵਾਰਾ ਦਰਮਿਆਨ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਹਲਕੇ ਦੀ ਗਿਣਤੀ ਦੇ 10ਵੇਂ ਗੇੜ ਵਿਚ ਬਾਅਦ ਦੁਪਹਿਰ 1.15 ਵਜੇ ਤੱਕ ਅਨਿਲ ਵਿਜ ਨੇ ਚਿਤਰਾ ਉਤੇ 5431 ਵੋਟਾਂ ਦੀ ਲੀਡ ਬਣਾ ਲਈ ਸੀ, ਜਦੋਂਕਿ ਪਹਿਲਾਂ ਉਹ ਪਛੜੇ ਹੋਏ ਸਨ।

Advertisement

ਲੀਡ ਮਿਲਣ ’ਤੇ ਭਾਜਪਾ ਵਰਕਰਾਂ ਨਾਲ ਜਸ਼ਨ ਮਨਾਉਂਦੇ ਹੋਏ ਅਨਿਲ ਵਿੱਜ। -ਫੋਟੋ: ਰਤਨ ਸਿੰਘ ਢਿੱਲੋਂ
ਲੀਡ ਮਿਲਣ ’ਤੇ ਭਾਜਪਾ ਵਰਕਰਾਂ ਨਾਲ ਜਸ਼ਨ ਮਨਾਉਂਦੇ ਹੋਏ ਅਨਿਲ ਵਿੱਜ। -ਫੋਟੋ: ਰਤਨ ਸਿੰਘ ਢਿੱਲੋਂ

ਚਿਤਰਾ ਸਰਵਾਰਾ ਨੇ ਪਹਿਲੇ ਗੇੜ ਵਿੱਚ ਵਿਜ ਉਤੇ 943 ਵੋਟਾਂ ਦੀ ਲੀਡ ਬਣਾ ਲਈ ਸੀ। ਵਿਜ ਨੂੰ 2951 ਤੇ ਚਿਤਰਾ ਨੂੰ 3894 ਵੋਟਾਂ ਮਿਲੀਆਂ।
ਕਾਂਗਰਸ ਉਮੀਦਵਾਰ ਪਰਵਿੰਦਰ ਪਾਲ ਪਰੀ 2216 ਵੋਟਾਂ ਨਾਲ ਤੀਜੇ ਨੰਬਰ ’ਤੇ ਰਹਿ ਗਏ। ਦੂਜੇ ਗੇੜ ਵਿਚ ਵੀ ਚਿਤਰਾ ਸਰਵਾਰਾ ਅਨਿਲ ਵਿਜ ਨਾਲੋਂ 256 ਵੋਟਾਂ ਨਾਲ ਅੱਗੇ ਸਨ। ਤੀਜੇ ਗੇੜ ਵਿਚ ਚਿਤਰਾ ਦੀ ਲੀਡ ਹੋਰ ਘਟ ਕੇ 33 ਵੋਟਾਂ ਰਹਿ ਗਈ ਅਤੇ ਪੰਜਵੇਂ ਗੇੜ ਵਿਚ ਵਿੱਜ ਨੇ ਚਿਤਰਾ ’ਤੇ 46 ਦੌੜਾਂ ਦੀ ਲੀਡ ਬਣਾ ਲਈ।
ਇਸੇ ਤਰ੍ਹਾਂ ਅੰਬਾਲਾ ਸ਼ਹਿਰ ਹਲਕੇ ਤੋਂ ਕਾਂਗਰਸ ਦੇ ਨਿਰਮਲ ਸਿੰਘ (ਚਿਤਰਾ ਸਰਵਾਰਾ ਦੇ ਪਿਤਾ) ਅੱਗੇ ਚੱਲ ਰਹੇ ਹਨ ਅਤੇ ਭਾਜਪਾ ਦੇ ਅਸੀਮ ਗੋਇਲ ਪਛੜੇ ਹੋਏ ਹਨ। ਸੱਤਵੇਂ ਗੇੜ ਦੀ ਗਿਣਤੀ ਪਿੱਛੋਂ 11 ਵਜੇ ਤੱਕ ਨਿਰਮਲ ਸਿੰਘ ਨੇ ਅਸੀਮ ਗੋਇਲ ’ਤੇ 3116 ਵੋਟਾਂ ਨਾਲ ਅੱਗੇ ਸਨ।

Advertisement

ਸੋਲ੍ਹਵੇਂ ਗੇੜ ਵਿਚ ਕਾਂਗਰਸ ਦੇ ਨਿਰਮਲ ਸਿੰਘ ਨੇ ਭਾਜਪਾ ਦੇ ਅਸੀਮ ਗੋਇਲ ਉਤੇ 6130 ਵੋਟਾਂ ਦੀ ਲੀਡ ਬਣਾ ਲਈ ਸੀ।

Advertisement
Author Image

Balwinder Singh Sipray

View all posts

Advertisement