ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਬਾਲਾ: ਘਰ ਦੇ ਬਾਹਰੋਂ ਜ਼ਹਿਰੀਲਾ ਸੱਪ ਫੜਿਆ

08:34 AM Nov 02, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਨਵੰਬਰ
ਅੰਬਾਲਾ ਸ਼ਹਿਰ ਦੇ ਜੱਗੀ ਗਾਰਡਨ ਵਿੱਚ ਇਕ ਘਰ ਦੇ ਬਾਹਰ ਪਰਿਵਾਰ ਨੇ ਜਦੋਂ ਦੋ ਜ਼ਹਿਰੀਲੇ ਸੱਪ ਦੇਖੇ ਤਾਂ ਉਹ ਦਹਿਸ਼ਤ ਵਿੱਚ ਆ ਗਏ। ਉਨ੍ਹਾਂ ਨੇ ਤੁਰੰਤ ਆਰਕੇ ਸਨੇਕਮੈਨ (ਰਾਜ ਕੁਮਾਰ) ਨੂੰ ਸੂਚਿਤ ਕੀਤਾ ਜਿਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਜੁਗਤ ਨਾਲ ਕੋਬਰਾ ਸੱਪ ਨੂੰ ਕਾਬੂ ਕੀਤਾ।
ਰਾਜ ਕੁਮਾਰ ਨੇ ਦੱਸਿਆ ਕਿ ਇਹ ਕੋਬਰਾ ਸੱਪ ਦੋ ਕੁ ਸਾਲਾਂ ਦਾ ਹੈ ਅਤੇ ਬਹੁਤ ਜ਼ਹਿਰੀਲਾ ਹੈ। ਇਸ ਦੇ ਡੱਸਣ ਨਾਲ ਬੰਦੇ ਦੀ ਮੌਤ ਯਕੀਨੀ ਹੈ। ਉਸ ਨੇ ਦੱਸਿਆ ਕਿ ਕੋਬਰਾ ਬਹੁਤਾ ਚੁਸਤ ਨਹੀਂ ਹੁੰਦਾ। ਜਦੋਂ ਇਹ ਕੁੰਡਲੀ ਮਾਰ ਕੇ ਬੈਠ ਜਾਂਦਾ ਹੈ ਤਾਂ ਜਲਦੀ ਨਹੀਂ ਉੱਠਦਾ ਇਹੀ ਕਾਰਨ ਹੈ ਕਿ ਇਹ ਇਸ ਜਗ੍ਹਾ ’ਤੇ ਬੈਠਾ ਰਿਹਾ ਅਤੇ ਕਾਬੂ ਵਿੱਚ ਆ ਗਿਆ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਸੱਪਾਂ ਦੀ ਜੋੜੀ ਦੇਖੀ ਸੀ ਜਿਸ ਵਿੱਚੋਂ ਇਕ ਸੱਪ ਕਿਤੇ ਗਾਇਬ ਹੋ ਗਿਆ ਹੈ। ਪਰਿਵਾਰ ਦੇ ਪੁੱਛਣ ’ਤੇ ਰਾਜ ਕੁਮਾਰ ਨੇ ਦੱਸਿਆ ਕਿ ਸੱਪ ਤੋਂ ਬਚਾਅ ਲਈ ਘਰ ਦੇ ਆਸ-ਪਾਸ ਫਿਨਾਈਲ ਛਿੜਕ ਦੇਣੀ ਚਾਹੀਦੀ ਹੈ ਅਤੇ ਸੱਪ ਨੂੰ ਮਾਰਨਾ ਨਹੀਂ ਚਾਹੀਦਾ। ਉਸ ਨੇ ਦੱਸਿਆ ਕਿ ਉਹ ਹੁਣ ਇਸ ਸੱਪ ਨੂੰ ਜੰਗਲ ਵਿਚ ਛੱਡ ਕੇ ਆਵੇਗਾ।

Advertisement

Advertisement