ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਬਾਲਾ: ਕੌਮੀ ਮਾਰਗ ’ਤੇ ਟੈਂਪੂ ਟਰੈਵਲਰ ਤੇ ਟਰੱਕ ਦੀ ਟੱਕਰ ਕਾਰਨ ਯੂਪੀ ਤੋਂ ਵੈਸ਼ਨੋ ਦੇਵੀ ਜਾ ਰਹੇ ਦੇ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਤੇ 10 ਜ਼ਖ਼ਮੀ

11:25 AM May 24, 2024 IST

ਨਿਤੀਸ਼ ਸ਼ਰਮਾ
ਅੰਬਾਲਾ, 24 ਮਈ
ਇਥੇ ਦਿੱਲੀ-ਅੰਬਾਲਾ ਕੌਮੀ ਮਾਰਗ 'ਤੇ ਮੋਹਰਾ ਪਿੰਡ ਨੇੜੇ ਅੱਜ ਤੜਕੇ ਟੈਂਪੂ ਟਰੈਵਲਰ ਦੀ ਟਰੱਕ ਨਾਲ ਟੱਕਰ ਹੋਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 10 ਜ਼ਖ਼ਮੀ ਹੋ ਗਏ। ਪੀੜਤ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਵੈਸ਼ਨੋ ਦੇਵੀ ਮੱਥਾ ਟੇਕਣ ਲਈ ਜਾ ਰਹੇ ਸਨ। ਪੀੜਤਾਂ ਮੁਤਾਬਕ ਟਰੈਵਲਰ 'ਚ 30 ਦੇ ਕਰੀਬ ਯਾਤਰੀ ਸਨ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਅੰਬਾਲਾ ਅਤੇ ਕੁਰੂਕਸ਼ੇਤਰ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਧੀਰਜ ਕੁਮਾਰ, ਜੋ ਆਪਣੇ ਪਰਿਵਾਰ ਨਾਲ ਯਾਤਰਾ ਕਰ ਰਿਹਾ ਸੀ, ਨੇ ਕਿਹਾ, ‘ਅਸੀਂ ਬੁਲੰਦਸ਼ਹਿਰ ਤੋਂ ਵੈਸ਼ਨੋ ਦੇਵੀ ਜਾ ਰਹੇ ਸੀ। ਅਚਾਨਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ।’ ਪੁਲੀਸ ਮੁਤਾਬਕ ਪੀੜਤ ਆਪਸ ’ਚ ਰਿਸ਼ਤੇਦਾਰ ਸਨ ਅਤੇ ਵੈਸ਼ਨੋ ਦੇਵੀ ਜਾ ਰਹੇ ਸਨ। ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਿਆ।

Advertisement

Advertisement
Advertisement