For the best experience, open
https://m.punjabitribuneonline.com
on your mobile browser.
Advertisement

ਅਮਰਨਾਥ ਯਾਤਰਾ: ਜੰਮੂ ਬੇਸ ਕੈਂਪ ਤੋਂ ਤੀਜਾ ਜਥਾ ਰਵਾਨਾ

07:48 AM Jul 01, 2024 IST
ਅਮਰਨਾਥ ਯਾਤਰਾ  ਜੰਮੂ ਬੇਸ ਕੈਂਪ ਤੋਂ ਤੀਜਾ ਜਥਾ ਰਵਾਨਾ
ਜੰਮੂ ਤੋਂ ਅਮਰਨਾਥ ਯਾਤਰਾ ਲਈ ਰਵਾਨਾ ਹੁੰਦਾ ਹੋਇਆ ਜਥਾ। ਫੋਟੋ: ਏਐਨਆਈ
Advertisement

ਜੰਮੂ, 30 ਜੂਨ
ਸਾਲਾਨਾ ਅਮਰਨਾਥ ਯਾਤਰਾ ਲਈ 6619 ਸ਼ਰਧਾਲੂਆਂ ਦਾ ਤੀਜਾ ਜਥਾ ਅੱਜ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਦੋ ਵੱਖੋ-ਵੱਖਰੇ ਕਾਫ਼ਲਿਆਂ ਦੇ ਰੂਪ ਵਿਚ ਕਸ਼ਮੀਰ ਲਈ ਰਵਾਨਾ ਹੋ ਗਿਆ। 52 ਦਿਨ ਚੱਲਣ ਵਾਲੀ ਯਾਤਰਾ ਦੇ ਪਹਿਲੇ ਦੋ ਦਿਨਾਂ ਦੌਰਾਨ 28000 ਤੋਂ ਵੱਧ ਸ਼ਰਧਾਲੂਆਂ ਨੇ 3880 ਮੀਟਰ ਦੀ ਉੱਚਾਈ ’ਤੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ।
ਅਧਿਕਾਰੀ ਨੇ ਕਿਹਾ, ‘‘ਐਤਵਾਰ ਨੂੰ 14,717 ਸ਼ਰਧਾਲੂਆਂ ਨੇ ਅਮਰਨਾਥ ਗੁਫ਼ਾ ਵਿਚ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ। ਇਨ੍ਹਾਂ ਵਿਚ 9979 ਪੁਰਸ਼ ਸ਼ਰਧਾਲੂ ਤੇ 3439 ਮਹਿਲਾ ਸ਼ਰਧਾਲੂ ਸਨ।’’ ਅਮਰਨਾਥ ਯਾਤਰਾ ਲਈ ਦੋ ਰੂਟ- ਅਨੰਤਨਾਗ ਜ਼ਿਲ੍ਹੇ ’ਚ 48 ਕਿਲੋਮੀਟਰ ਲੰਮਾ ਨੁਨਵਾਂ-ਪਹਿਲਗਾਮ ਤੇ ਗੰਦਰਬਲ ’ਚ 34 ਕਿਲੋਮੀਟਰ ਬਾਲਟਾਲ- ਨਿਰਧਾਰਿਤ ਕੀਤੇ ਗਏ ਹਨ। ਤੀਜਾ ਜਥਾ, ਜਿਸ ਵਿਚ 1141 ਮਹਿਲਾਵਾਂ ਵੀ ਸ਼ਾਮਲ ਹਨ, ਅੱਜ ਵੱਡੇ ਤੜਕੇ 3:50 ਤੇ 4:45 ਵਜੇ ਦਰਮਿਆਨ ਸਖਤ ਸੁਰੱਖਿਆ ਪ੍ਰਬੰਧ ਹੇਠ 319 ਵਾਹਨਾਂ ਵਿਚ ਰਵਾਨਾ ਹੋਇਆ।
ਅਧਿਕਾਰੀਆਂ ਨੇ ਕਿਹਾ ਕਿ ਸ਼ਰਧਾਲੂਆਂ ਦੇ ਕਸ਼ਮੀਰ ਲਈ ਰਵਾਨਾ ਹੋਣ ਮੌਕੇ ਜੰਮੂ ਵਿਚ ਮੀਂਹ ਪੈ ਰਿਹਾ ਸੀ। ਇਸ ਦੌਰਾਨ 3838 ਸ਼ਰਧਾਲੂਆਂ ਨੇ ਯਾਤਰਾ ਲਈ ਪਹਿਲਗਾਮ ਰੂਟ ਤੇ 2781 ਨੇ ਬਾਲਟਾਲ ਰੂਟ ਦੀ ਚੋਣ ਕੀਤੀ। ਹੁਣ ਤੱਕ 13,103 ਸ਼ਰਧਾਲੂ ਜੰਮੂ ਬੇਸ ਕੈਂਪ ਤੋਂ ਵਾਦੀ ਲਈ ਰਵਾਨਾ ਹੋ ਚੁੱਕੇ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ 28 ਜੂਨ ਨੂੰ ਝੰਡੀ ਦਿਖਾ ਕੇ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਯਾਤਰਾ ਲਈ ਰਵਾਨਾ ਕੀਤਾ ਸੀ, ਜੋ 19 ਅਗਸਤ ਨੂੰ ਸਮਾਪਤ ਹੋਵੇਗੀ। ਪਿਛਲੇ ਸਾਲ ਸਾਢੇ ਚਾਰ ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×