ਅਮਰਨਾਥ ਯਾਤਰਾ: ਸ਼ਰਧਾਲੂਆਂ ਦੇ ਪਹਿਲੇ ਜਥੇ ਨੇ ਬਾਲਟਾਲ ਬੇਸ ਕੈਂਪ ਤੋਂ ਯਾਤਰਾ ਸ਼ੁਰੂ ਕੀਤੀ
11:19 AM Jul 01, 2023 IST
ਬਾਲਟਾਲ (ਜੰਮੂ-ਕਸ਼ਮੀਰ), 1 ਜੁਲਾਈਸਾਲਾਨਾ ਅਮਰਨਾਥ ਯਾਤਰਾ ਅੱਜ ਇਥੇ ਬੇਸ ਕੈਂਪ ਤੋਂ ਦੱਖਣੀ ਕਸ਼ਮੀਰ ਦੇ ਹਿਮਾਲਿਆ ਵਿਚ ਸਥਿਤ ਗੁਫਾ ਤੀਰਥ ਸਥਾਨ ਲੲੀ ਸ਼ਰਧਾਲੂਆਂ ਦੇ ਪਹਿਲੇ ਜਥੇ ਨਾਲ ਸ਼ੁਰੂ ਹੋਈ। ਗੰਦਰਬਲ ਦੇ ਡਿਪਟੀ ਕਮਿਸ਼ਨਰ ਸ਼ਿਆਮਬੀਰ ਨੇ ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਬਾਲਟਾਲ ਬੇਸ ਕੈਂਪ ਤੋਂ 62 ਦਿਨਾਂ ਦੀ ਤੀਰਥ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਬਾਲਟਾਲ, ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਸਥਿਤ ਤੇ ਸਾਲਾਨਾ ਤੀਰਥ ਯਾਤਰਾ ਲਈ ਦੋਹਰੇ ਰਸਤਿਆਂ ਵਿੱਚੋਂ ਇੱਕ ਹੈ। ਦੂਜਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਪਹਿਲਗਾਮ ਰਸਤਾ ਹੈ। ਸ਼ਰਧਾਲੂ ਬੇਸ ਕੈਂਪ ਤੋਂ 13,000 ਫੁੱਟ ਦੀ ਉਚਾਈ 'ਤੇ ਸਥਿਤ ਪਵਿੱਤਰ ਗੁਫਾ ਅਸਥਾਨ ਤੱਕ 12 ਕਿਲੋਮੀਟਰ ਦੀ ਯਾਤਰਾ ਕਰਨਗੇ।
Advertisement
Advertisement
Advertisement