For the best experience, open
https://m.punjabitribuneonline.com
on your mobile browser.
Advertisement

ਅਮਰਨਾਥਾ ਯਾਤਰਾ: ਸਖ਼ਤ ਸੁਰੱਖਿਆ ਹੇਠ ਪਹਿਲੇ ਦਿਨ 13,000 ਤੋਂ ਵੱਧ ਸ਼ਰਧਾਲੂਆਂ ਵੱਲੋਂ ਮੰਦਰ ਦੇ ਦਰਸ਼ਨ

09:22 PM Jun 29, 2024 IST
ਅਮਰਨਾਥਾ ਯਾਤਰਾ  ਸਖ਼ਤ ਸੁਰੱਖਿਆ ਹੇਠ ਪਹਿਲੇ ਦਿਨ 13 000 ਤੋਂ ਵੱਧ ਸ਼ਰਧਾਲੂਆਂ ਵੱਲੋਂ ਮੰਦਰ ਦੇ ਦਰਸ਼ਨ
Advertisement

ਸ੍ਰੀਨਗਰ/ਜੰਮੂ, 29 ਜੂਨ

Advertisement

ਦੱਖਣ ਕਸ਼ਮੀਰ ਹਿਮਾਲਿਆ ਦੀ ਸਾਲਾਨਾ ਤੀਰਥ ਯਾਤਰਾ ਦੇ ਪਹਿਲੇ ਦਿਨ ਸ਼ਨਿਚਰਵਾਰ ਨੂੰ 13,000 ਤੋਂ ਵੱਧ ਸ਼ਰਧਾਲੂਆਂ ਨੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਇਸ ਯਾਤਰਾ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦਾ ਪਹਿਲਾ ਜਥਾ 3,880 ਮੀਟਰ ਦੀ ਉਚਾਈ ’ਤੇ ਸਥਿਤ ਗੁਫਾ ਅਸਥਾਨ ਦੇ ਦਰਸ਼ਨਾਂ ਲਈ ਬਾਲਟਾਲ ਅਤੇ ਨੁਨਵਾਂ ਕੈਂਪਾਂ ਤੋਂ ਰਵਾਨਾ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰਨਾਥ ਯਾਤਰਾ ਦੀ ਸ਼ੁਰੂਆਤ ’ਤੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Advertisement
Author Image

sukhitribune

View all posts

Advertisement
Advertisement
×