ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰਨਾਥ ਯਾਤਰਾ: ਪਹਿਲੇ ਦਿਨ 13 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਗੁਫਾ ਦੇ ਦਰਸ਼ਨ ਕੀਤੇ

07:36 AM Jun 30, 2024 IST
ਗੰਧਰਬਲ ਜ਼ਿਲ੍ਹੇ ’ਚ ਬਾਲਟਾਲ ਕੈਂਪ ਤੋਂ ਯਾਤਰਾ ਲਈ ਰਵਾਨਾ ਹੋਏ ਸ਼ਰਧਾਲੂ। -ਫੋਟੋ: ਪੀਟੀਆਈ

ਸ੍ਰੀਨਗਰ/ਜੰਮੂ, 29 ਜੂਨ
ਦੱਖਣੀ ਕਸ਼ਮੀਰ ਦੇ ਹਿਮਾਲਿਆ ਪਹਾੜਾਂ ’ਚ ਸਥਿਤ ਅਮਰਨਾਥ ਗੁਫਾ ਮੰਦਰ ਦੀ 52 ਰੋਜ਼ਾ ਯਾਤਰਾ ਸਖਤ ਸੁਰੱਖਿਆ ਪ੍ਰਬੰੰਧਾਂ ਹੇਠ ਸ਼ੁਰੂੁ ਹੋ ਗਈ ਹੈ ਅਤੇ ਅੱਜ ਪਹਿਲੇ ਦਿਨ 13,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਹਨ।
ਲਗਪਗ 3,880 ਮੀਟਰ ਦੀ ਉਚਾਈ ’ਤੇ ਸਥਿਤ ਗੁਫਾ ਦੇ ਦਰਸ਼ਨਾਂ ਲਈ ਤੀਰਥ ਯਾਤਰੀਆਂ ਦਾ ਜਥਾ ਅੱਜ ਬਾਲਟਾਲ ਅਤੇ ਨੁਨਵਾਂ ਸਥਿਤ ਬੇਸ ਕੈਂਪਾਂ ਤੋਂ ਰਵਾਨਾ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਤਰਾ ਦੀ ਸ਼ੁਰੂਆਤ ’ਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਗਵਾਨ ਸ਼ਿਵ ਦੇ ਦਰਸ਼ਨ ਉਨ੍ਹਾਂ ਦੇ ਪੈਰੋਕਾਰਾਂ ’ਚ ਅਥਾਹ ਊਰਜਾ ਦਾ ਸੰਚਾਰ ਕਰਦੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਦੀ ਸਰਕਾਰ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਹ 52 ਰੋਜ਼ਾ ਯਾਤਰਾ 19 ਅਗਸਤ ਨੂੰ ਸਮਾਪਤ ਹੋਣੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰਾ 48 ਕਿਲੋਮੀਟਰ ਲੰਮੇ ਨੁਨਵਾਂ-ਪਹਿਲਗਾਮ ਮਾਰਗ ਅਤੇ 14 ਕਿਲੋਮੀਟਰ ਲੰਮੇ ਬਾਲਟਾਲ ਮਾਰਗ ਤੋਂ ਸ਼ੁਰੂ ਹੋਈ। ਅਮਰਨਾਥ ਯਾਤਰਾ ਲਈ ਇਹ ਦੋਵੇਂ ਰਵਾਇਤੀ ਮਾਰਗ ਹਨ। ਅਧਿਕਾਰੀਆਂ ਮੁਤਾਬਕ, ‘‘ਅਮਰਨਾਥ ਯਾਤਰਾ ਦੇ ਪਹਿਲੇ ਦਿਨ 13,736 ਸ਼ਰਧਾਲੂਆਂ ਨੇ ਗੁਫਾ ਮੰਦਰ ਦੇ ਦਰਸ਼ਨ ਕੀਤੇ।’’ ਪਹਿਲੇ ਜਥੇ ’ਚ 3,300 ਔਰਤਾਂ, 52 ਬੱਚੇ, 102 ਸਾਧੂ ਅਤੇ 682 ਸੁਰੱਖਿਆ ਜਵਾਨ ਸ਼ਾਮਲ ਸਨ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ ਸਵੇਰੇ ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਬੇਸ ਕੈਂਪ ਤੋਂ 4,603 ਯਾਤਰੀਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ ਸੀ। ਇਸੇ ਦੌਰਾਨ ਇਸ ਕੈਂਪ ਤੋਂ ਅੱਜ ਤੀਰਥ ਯਾਤਰੀਆਂ ਦਾ ਦੂਜਾ ਵੀ ਰਵਾਨਾ ਹੋ ਗਿਆ। ਯਾਤਰਾ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਵੱਖ-ਵੱਖ ਮਾਰਗਾਂ ’ਤੇ ਸੀਆਰਪੀਐੱਫ, ਆਈਟੀਬੀਪੀ ਅਤੇ ਹੋਰ ਨੀਮ ਫੌਜੀ ਬਲਾਂ ਦੇ ਜਵਾਨ ਤਾਇਨਾਤ ਹਨ। ਇਸ ਤੋਂ ਇਲਾਵਾ ਹਵਾਈ ਨਿਗਰਾਨੀ ਵੀ ਰੱਖੀ ਜਾ ਰਹੀ ਹੈ। -ਪੀਟੀਆਈ

Advertisement

Advertisement
Advertisement