ਅਮਰਨਾਥ ਯਾਤਰਾ: ਜੰਮੂ ਤੋਂ 2,900 ਸ਼ਰਧਾਲੂਆਂ ਦਾ ਜਥਾ ਰਵਾਨਾ
02:47 PM Jul 24, 2024 IST
ਜੰਮੂ, 24 ਜੁਲਾਈ
ਇਥੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 2,900 ਤੋਂ ਵੱਧ ਸ਼ਰਧਾਲੂ ਬੁੱਧਵਾਰ ਦੱਖਣੀ ਕਸ਼ਮੀਰ ਦੇ ਹਿਮਾਲਿਆ ਵਿਚ ਸਥਿਤ 3,880 ਮੀਟਰ ਉੱਚੀ ਅਮਰਨਾਥ ਗੁਫ਼ਾ ਲਈ ਰਵਾਨਾ ਹੋਏ। ਚਾਰ ਲੱਖ ਤੋਂ ਵੱਧ ਸ਼ਰਧਾਲੂ ਪਹਿਲਾਂ ਹੀ ਗੁਫਾ ਅਸਥਾਨ 'ਤੇ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਲਿੰਗਮ ’ਤੇ ਮੱਥਾ ਟੇਕ ਚੁੱਕੇ ਹਨ, ਜਦੋਂ ਕਿ ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂ ਪਹੁੰਚੇ ਸਨ। 2,907 ਸ਼ਰਧਾਲੂਆਂ ਦਾ 27ਵਾਂ ਜੱਥਾ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਦੀ ਸੁਰੱਖਿਆ ਹੇਠ 103 ਵਾਹਨਾਂ ਵਿੱਚ ਸਵੇਰੇ 3:40 ਵਜੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਇਸ ਵਿੱਚ 2,194 ਪੁਰਸ਼, 598 ਔਰਤਾਂ, 11 ਬੱਚੇ ਅਤੇ 104 ਸਾਧੂ-ਸਾਧਵੀਆਂ ਸ਼ਾਮਲ ਸਨ। -ਪੀਟੀਆਈ
Advertisement
Advertisement