For the best experience, open
https://m.punjabitribuneonline.com
on your mobile browser.
Advertisement

ਬੌਬ ਮਾਰਲੇ ਦੇ ਪੱਧਰ ਦੀ ਹੈ ਅਮਰਜੀਤ ਪਰਦੇਸੀ ਦੀ ਗਾਇਕੀ: ਮੌਹਰ

11:40 AM Apr 01, 2024 IST
ਬੌਬ ਮਾਰਲੇ ਦੇ ਪੱਧਰ ਦੀ ਹੈ ਅਮਰਜੀਤ ਪਰਦੇਸੀ ਦੀ ਗਾਇਕੀ  ਮੌਹਰ
ਕਵੀਸ਼ਰ ਅਮਰਜੀਤ ਪਰਦੇਸੀ ਨਮਿੱਤ ਸ਼ਰਧਾਂਜਲੀ ਸਮਾਗਮ ’ਚ ਪੁੱਜੇ ਲੋਕ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 31 ਮਾਰਚ
ਇੱਕੋਂ ਨਜ਼ਦੀਕੀ ਪਿੰਡ ਰਸੂਲਪੁਲ ਮੱਲਾ ਵਿੱਚ ਅਮਰਜੀਤ ਪਰਦੇਸੀ ਦੀ ਯਾਦ ‘ਚ ਰੱਖੇ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਭਰ ਤੋਂ ਪੁੱਜੇ ਬੁਲਾਰਿਆਂ ਨੇ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਨਕਲਾਬੀ ਕਵੀਸ਼ਰੀ ਜਥੇ ਦੇ ਬਾਨੀ ਤੇ ਚਾਰ ਦਹਾਕਿਆਂ ਤੋਂ ਵੱਧ ਇਨਕਲਾਬੀ ਜਨਤਕ ਸਰਗਰਮੀਆਂ ਨਾਲ ਜੁੜੇ ਰਹੇ ਅਮਰਜੀਤ ਪਰਦੇਸੀ ਦਾ ਬੇਵਕਤ ਵਿਛੋੜਾ ਇਨਕਲਾਬੀ ਸੱਭਿਆਚਾਰਕ ਲਹਿਰ ਲਈ ਵੱਡਾ ਘਾਟਾ ਹੈ।
ਫ਼ਿਲਮਸਾਜ਼ ਜਤਿੰਦਰ ਮੌਹਰ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਮਰਜੀਤ ਪਰਦੇਸੀ ਦੀ ਕਵੀਸ਼ਰੀ ਅੰਗਰੇਜ਼ੀ ਸਿੰਗਰ ਬੌਬ ਮਾਰਲੇ ਦੀ ਬਰਾਬਰਤਾ ਕਰਦੀ ਹੈ। ਸਮਾਜ ਦੇ ਸਭ ਤੋਂ ਨਪੀੜੇ ਦਲਿਤ ਵਰਗ ’ਚ ਪੈਦਾ ਹੋ ਕੇ ਉਨ੍ਹਾਂ ਦੀ ਵੇਦਨਾ ਨੂੰ ਆਪਣੇ ਪਿੰਡੇ ’ਤੇ ਮਹਿਸੂਸ ਕਰਦਿਆਂ ਕਲਮ ਦੀ ਨੋਕ ’ਤੇ ਲਿਆ ਕੇ ਕਮਾਲ ਦੀਆਂ ਰਚਨਾਵਾਂ ਰਚਣੀਆਂ ਅਤੇ ਪਿੰਡ-ਪਿੰਡ ਗਾਉਣਾ ਤੇ ਲੋਕਾਂ ਨੂੰ ਜਗਾਉਣਾ ਇਕ ਇਤਿਹਾਸਕ ਕਾਰਜ ਹੈ।
ਨੌਜਵਾਨ ਭਾਰਤ ਸਭਾ, ਟੈਕਨੀਕਲ ਸਰਵਿਸਜ਼ ਯੂਨੀਅਨ, ਪੰਜਾਬ ਲੋਕ ਸੱਭਿਆਚਾਰਕ ਮੰਚ ਵਿੱਚ ਕੰਮ ਕਰਦਿਆਂ ਅਮਰਜੀਤ ਪਰਦੇਸੀ ਨੇ ਇਹ ਜਮਾਤੀ ਸੋਝੀ ਹਾਸਲ ਕਰ ਲਈ ਸੀ ਕਿ ਭਗਤ ਸਿੰਘ ਦੇ ਸੁਫ਼ਨਿਆਂ ਦਾ ਸਮਾਜ ਬਣਾਉਣ ਲਈ ਇਨਕਲਾਬ ਕਰਨਾ ਹੋਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਬੀਕੇਯੂ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਲੋਕ ਸੱਭਿਆਚਾਰ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਗਤਾਰ ਸਿੰਘ ਦੇਹੜਕਾ, ਕਿਸਾਨ ਆਗੂ ਜਸਦੇਵ ਸਿੰਘ ਲਲਤੋਂ, ਸੀਪੀਆਈ ਲਬਿਰੇਸ਼ਨ ਦੇ ਆਗੂ ਸੁਖਦਰਸਨ ਨੱਤ, ਤਰਕਸ਼ੀਲ ਆਗੂ ਸੁਰਜੀਤ ਦੌਧਰ, ਮਜ਼ਦੂਰ ਆਗੂ ਸੁਖਦੇਵ ਸਿੰਘ ਭੂੰਦੜੀ, ਜਗਮੋਹਨ ਸਿੰਘ ਢੁਡੀਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਰਣਦੀਪ ਮੱਦੋਕੇ ਆਦਿ ਨੇ ਵੀ ਅਮਰਜੀਤ ਪਰਦੇਸੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਮੰਚ ਸੰਚਾਲਨ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕੀਤਾ ਜਦੋਂਕਿ ਅਖੀਰ ’ਚ ਪਰਿਵਾਰ ਵਲੋਂ ਸਾਰਿਆਂ ਦਾ ਧੰਨਵਾਦ ਅਮਰਜੀਤ ਪਰਦੇਸੀ ਦੇ ਭਰਾ ਅਵਤਾਰ ਸਿੰਘ ਤਾਰੀ ਵੱਲੋਂ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×