For the best experience, open
https://m.punjabitribuneonline.com
on your mobile browser.
Advertisement

ਵਾਲੀਬਾਲ ਟੂਰਨਾਮੈਂਟ ’ਚ ਅਮਰਗੜ੍ਹ ਦੀ ਟੀਮ ਜੇਤੂ

05:51 AM Feb 08, 2024 IST
ਵਾਲੀਬਾਲ ਟੂਰਨਾਮੈਂਟ ’ਚ ਅਮਰਗੜ੍ਹ ਦੀ ਟੀਮ ਜੇਤੂ
ਇਨਾਮਾਂ ਦੀ ਵੰਡ ਕਰਦੇ ਹੋਏ ਡੀਐੱਸਪੀ ਸੁਰਿੰਦਰਪਾਲ ਸਿੰਘ। -ਫੋਟੋ: ਜੈਦਕਾ
Advertisement

ਪੱਤਰ ਪ੍ਰੇਰਕ
ਅਮਰਗੜ੍ਹ, 7 ਫਰਵਰੀ
ਪੁਲੀਸ ਪ੍ਰਸ਼ਾਸਨ ਮਾਲੇਰਕੋਟਲਾ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰੀ ਸੀਨੀਅਰ ਸਮਾਰਟ ਸਕੂਲ ਵਿੱਚ ਪ੍ਰਿੰਸੀਪਲ ਵਿਨੋਦ ਬਾਲਾ ਦੀ ਦੇਖ-ਰੇਖ ਹੇਠ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਐੱਸਐੱਸਪੀ ਹਰਕਮਲਜੀਤ ਸਿੰਘ ਖੱਖ ਨੇ ਕੀਤਾ। ਇਨਾਮਾਂ ਦੀ ਵੰਡ ਡੀਐੱਸਪੀ ਸੁਰਿੰਦਰਪਾਲ ਸਿੰਘ ਤੇ ਥਾਣਾ ਮੁਖੀ ਦੀਪਇੰਦਰ ਸਿੰਘ ਜੇਜੀ ਨੇ ਕੀਤੀ। ਇਸ ਮੌਕੇ ਕਰਵਾਏ ਗਏ ਮੁਕਾਬਲੇ ਵਿਚ ਅਮਰਗੜ੍ਹ ਨੇ ਪਹਿਲਾ, ਮੰਦਰਵਾੜਾ ਕਲੱਬ ਨੇ ਦੂਸਰਾ, ਮਨੈਲਾ ਨੇ ਤੀਸਰਾ ਤੇ ਲਸੋਈ ਦੀ ਟੀਮ ਨੇ ਚੌਥਾ ਇਨਾਮ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਕਰਮਵਾਰ 31,000, 21,000, 11,000 ਤੇ 5100 ਰੁਪਏ ਦੇ ਨਕਦ ਇਨਾਮ ਤੋਂ ਇਲਾਵਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਮੈਂਗਲ ਸਿੰਘ ਟਰੱਸਟ ਦੇ ਪ੍ਰਧਾਨ ਬਿਕਰਮਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਬਚਿੱਤਰ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ ਤੇ ਕੋਚ ਗੋਖਾ ਚੰਦ, ਐੱਸਆਈ ਜਾਨਪਾਲ ਤੇ ਸੋਹਨ ਲਾਲ ਦਾ ਭਰਪੂਰ ਯੋਗਦਾਨ ਰਿਹਾ। ਗੁਰਦੀਪ ਸਿੰਘ ਟਿਵਾਣਾ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਜਸਵਿੰਦਰ ਸਿੰਘ, ਲੈਕਚਰਾਰ ਕੁਲਵੰਤ ਸਿੰਘ ਭੈਣੀ, ਹਰਪ੍ਰੀਤ ਸਿੰਘ ਭੰਗੂ, ਗੁਰਪ੍ਰੀਤ ਸ਼ਰਮਾ, ਇੰਦਰਜੀਤ ਸਿੰਘ, ‘ਆਪ’ ਆਗੂ ਮਨਮੋਹਨ ਸਿੰਘ, ਮਨਜੀਤ ਸਿੰਘ ਬਾਗੜੀਆਂ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×