ਅਮਰਗੜ੍ਹ: ਕੈਨੇਡਾ ਦੇ ਸਰੀ ’ਚ ਤੋਲੇਵਾਲ ਦੇ ਨੌਜਵਾਨ ਦਾ ਕਤਲ
03:13 PM Apr 25, 2024 IST
Advertisement
ਰਾਜਿੰਦਰ ਜੈਦਕਾ
ਅਮਰਗੜ੍ਹ 25 ਅਪਰੈਲ
ਕੈਨੇਡਾ ਦੇ ਸ਼ਹਿਰ ਸਰੀ ਵਿਖੇ ਪਿੰਡ ਤੋਲੇਵਾਲ ਦੇ ਨੌਜਵਾਨ ਕਤਲ ਕਰ ਦਿੱਤਾ ਗਿਆ ਹੈ। ਕਤਲ ਕੀਤੇ ਨੌਜਵਾਨ ਕੁਲਵਿੰਦਰ ਸਿੰਘ ਦੇ ਚਾਚਾ ਸੁਖਵਿੰਦਰ ਸਿੰਘ ਸੁੱਖਾ ਤੋਲੇਵਾਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ (28) ਪੁੱਤਰ ਗੁਰਪ੍ਰੀਤ ਸਿੰਘ 4 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਹੁਣ ਉਹ ਪੀਆਰ ਹੋ ਗਿਆ ਸੀ ਅਤੇ ਸਰੀ ਵਿਖੇ ਪਲੰਬਰ ਸੀ। ਬੀਤੀ ਰਾਤ ਉਸ ਨੇ ਆਪਣੀ ਮਾਤਾ ਬੀਰਪਾਲ ਕੌਰ ਨਾਲ ਗੱਲ ਵੀ ਕੀਤੀ ਸੀ ਪਰ ਕੁਝ ਘੰਟੇ ਮਗਰੋਂ ਹੀ ਕੁਲਵਿੰਦਰ ਸਿੰਘ ਦੇ ਛੋਟੇ ਭਰਾ ਗੁਰਮੀਤ ਸਿੰਘ, ਜੋ ਸਟੱਡੀ ਵੀਜ਼ੇ ’ਤੇ ਉੱਥੇ ਗਿਆ ਹੋਇਆ ਹੈ, ਦਾ ਫੋਨ ਆ ਗਿਆ ਕਿ ਭਰਾ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ ਤੇ ਉਸ ਦੀ ਮੌਤ ਹੋ ਗਈ।
Advertisement
Advertisement
Advertisement