ਅਮਰਦੀਪ ਖ਼ਾਲਸਾ ਨੇ ਮੋਦੀ ਦੇ ਬੰਨ੍ਹੀ ‘ਪਟਿਆਲਾ ਸ਼ਾਹੀ’ ਪੱਗ
08:47 AM May 25, 2024 IST
ਪਟਿਆਲਾ (ਪੱਤਰ ਪ੍ਰੇਰਕ):
Advertisement
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਦੀ ਭਾਜਪਾ ਰੈਲੀ ਵਿਚ ਸਟੇਜ ਤੇ ਬੋਲਣ ਤੋਂ ਪਹਿਲਾਂ ਇਹ ਤਹਿ ਕੀਤਾ ਸੀ ਕਿ ਪਟਿਆਲਾ ਵਿਚ ‘ਪਟਿਆਲਾ ਸ਼ਾਹੀ’ ਪੱਗ ਬੰਨ੍ਹਣੀ ਹੈ। ਇਸੇ ਕਰਕੇ ਉਨ੍ਹਾਂ ਦੀ ਪੱਗ ਬੰਨ੍ਹਣ ਲਈ ਪਟਿਆਲਾ ਦਾ ਹੀ ਪੱਗਾਂ ਬੰਨ੍ਹਣ ਦਾ ਮਾਹਿਰ ਅਮਰਦੀਪ ਸਿੰਘ ਖ਼ਾਲਸਾ ਨੂੰ ਚੁਣਿਆ। ਜ਼ਿਲ੍ਹਾ ਪ੍ਰਧਾਨ ਮੰਤਰੀ ਮੋਦੀ ਦੇ ਪੱਗ ਬੰਨ੍ਹ ਕੇ ਉਨ੍ਹਾਂ ਨੂੰ ਪਟਿਆਲਾ ਸ਼ਾਹੀ ਬਣਾ ਦਿੱਤਾ। ਅਮਰਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੱਗ ਬੰਨ੍ਹਣ ਦਾ ਤਜਰਬਾ ਕੋਈ ਵੱਖਰਾ ਨਹੀਂ ਸੀ ਸਗੋਂ ਪੱਗ ਬੰਨ੍ਹਦਿਆਂ ਨਰਿੰਦਰ ਮੋਦੀ ਉਸ ਨੂੰ ਇਕ ਆਮ ਇਨਸਾਨ ਹੀ ਲੱਗੇ। ਪੱਗ ਬੰਨ੍ਹਣ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਉਸ ਨਾਲ ਇਕ ਫ਼ੋਟੋ ਵੀ ਕਰਵਾਈ, ਇਹ ਫ਼ੋਟੋ ਉਨ੍ਹਾਂ ਆਪਣੇ ਕੈਮਰਾਮੈਨ ਕੋਲੋਂ ਕਰਵਾਈ ਸੀ।
Advertisement
Advertisement
Related News
Advertisement